ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਪ੍ਰਦੇਸ਼ ’ਚ ਵਿਧਾਇਕ ਨੇ ਤੋੜੀ ਈਵੀਐਮ, ਗ੍ਰਿਫਤਾਰ

ਆਂਧਰਾ ਪ੍ਰਦੇਸ਼ ’ਚ ਵਿਧਾਇਕ ਨੇ ਤੋੜੀ ਈਵੀਐਮ, ਗ੍ਰਿਫਤਾਰ

ਲੋਕ ਸਭਾ ਚੋਣਾਂ ਲਈ ਅੱਜ ਹੋ ਰਹੇ ਪਹਿਲੇ ਪੜਾਅ ਦੀਆਂ ਚੋਣਾਂ ਵਿਚ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਵਿਚ ਵਿਧਾਇਕ ਵੱਲੋਂ ਈਵੀਐਮ ਤੋੜ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਹੈ।

 

ਜ਼ਿਕਰਯੋਗ ਹੈ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ ਸੀਟਾਂ ਸਮੇਤ ਲੋਕ ਸਭਾ ਦੀਆਂ ਕੁਲ 91 ਸੀਟਾ ਲਈ 18 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵੀਰਵਾਰ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਵਿਚ ਨਿਤਿਨ ਗਡਕਰੀ, ਕਿਰਨ ਰਿਜਿਜੂ ਅਤੇ ਵੀ ਕੇ ਸਿੰਘ ਸਮੇਤ ਕਈ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ।

 

ਉਤਰ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ, ਅਰੁਣਚਲ ਪ੍ਰਦੇਸ਼ ਦੀਆਂ 60, ਸਿਕਿਮ ਦੀ 32 ਅਤੇ ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਉਤੇ ਵੋਟਾਂ ਪਾਈਆਂ ਜਾ ਰਹੀਆਂ ਹਨ।  ਆਂਧਰਾ ਪ੍ਰਦੇਸ਼ ਤੋਂ ਅਲੱਗ ਹੋ ਕੇ 2014 ਵਿਚ ਤੇਲੰਗਾਨਾ ਸੂਬੇ ਦੀ ਸਥਾਪਨਾ ਹੋਣ ਬਾਅਦ ਆਂਧਰਾ ਪ੍ਰਦੇਸ਼ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਅਤੇ 175 ਵਿਧਾਨ ਸਭਾ ਸੀਟਾਂ ਉਤੇ ਪਹਿਲੇ ਪੜਾਅ ਵਿਚ ਵੀਰਵਾਰ ਨੂੰ ਹੀ ਮਤਦਾਨ ਖਤਮ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assembly Elections 2019 Voting for new assembly in Andhra Pradesh Arunachal Pradesh Odisha and Sikkim live updates here