ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ’ਚ ਹਾਲੇ ਨਹੀਂ ਹੋਣਗੀਆਂ ਵਿਧਾਨ ਸਭਾ ਚੋਣਾਂ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਦਾਂ ਦੇ ਨਾਲ ਜੰਮੂ–ਕਸ਼ਮੀਰ ਵਿਧਾਨ ਸਭਾ ਚੋਣਾਂ ਨਹੀਂ ਕਰਾਈਆਂ ਜਾਣਗੀਆਂ। ਸਿਰਫ ਜੰਮੂ–ਕਸ਼ਮੀਰ ਚ ਲੋਕਸਭਾ ਚੋਣਾਂ ਕਰਵਾਈਆਂ ਜਾਣਗੀਆਂ।

 

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਾਅਦ ਚ ਤਿੰਨ ਮੈਂਬਰੀ ਕਮੇਟੀ ਹਾਲਾਤ ਦਾ ਜਾਇਜ਼ਾ ਲਵੇਗੀ। ਉਸ ਤੋਂ ਬਾਅਦ ਇਸ ਦਿਸ਼ਾ ਚ ਕਿਸੇ ਤਰ੍ਹਾਂ ਦਾ ਫੈਸਲਾ ਕੀਤਾ ਜਾਵੇਗਾ। ਜੰਮੂ–ਕਸ਼ਮੀਰ ਦੀ 6 ਲੋਕ ਸਭਾ ਸੀਟਾਂ ਤੇ 5 ਗੇੜਾਂ ਚ ਚੋਣਾਂ ਕਰਵਾਈਆਂ ਜਾਣਗੀਆਂ। ਸੁਰੱਖਿਆ ਕਾਰਨਾਂ ਕਰਕੇ ਅਨੰਤਨਾਗ ਲੋਕ ਸਭਾ ਸੀਟ ਤੇ ਮਤਦਾਨ ਤਿੰਨ ਗੇੜਾਂ ਚ ਕਰਵਾਏ ਜਾਣਗੇ।

 

ਅਰੋੜਾ ਨੇ ਕਿਹਾ, ਚੋਣ ਕਮਿਸ਼ਨ ਨੇ ਹਾਲ ਹੀ ਚ ਜੰਮੂ–ਕਸ਼ਮੀਰ ਦਾ ਦੌਰਾ ਕਰਕੇ ਉੱਥੇ ਸਿਆਸੀ ਦਲਾਂ ਅਤੇ ਸਰਕਾਰੀ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਪਰ ਭਾਰੀ ਗਿਣਤੀ ਚ ਸੁਰੱਖਿਆ ਬਲਾਂ ਤੇ ਦਬਾਅ ਅਤੇ ਜੰਮ–ਕਸ਼ਮੀਰ ਚ ਹਾਲ ਹੀ ਚ ਹੋਈ ਹਿੰਸਾਵਾਂ ਦੀ ਘਟਨਾ ਦੇ ਚਲਦਿਆਂ ਵਿਧਾਨ ਸਭਾ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ।

 

ਵਿਧਾਨ ਸਭਾ ਚੋਦਾਂ ਫਿਲਹਾਲ ਨਹੀਂ ਕਰਵਾਉਣ ਦਾ ਚੋਣ ਕਮਿਸ਼ਨ ਫੈਸਲਾ ਨੈਸ਼ਨਲ ਕਾਨਫ਼ਰੰਸ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਨਾਗਵਾਰ ਗੁਜ਼ਰਿਆ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਲੋੜੀਂਦੀ ਗਿਣਤੀ ਚ ਸੁਰੱਖਿਆ ਬਲਾਂ ਨੂੰ ਮੁਹੱਈਆ ਕਰਵਾਉਣ ਨੂੰ ਕਿਹਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 1996 ਮਗਰੋਂ ਅਜਿਹਾ ਪਹਿਲੀ ਵਾਰ ਹੈ ਜਦੋਂ ਸੂਬੇ ਚ ਵਿਧਾਨ ਸਭਾ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assembly elections will not happen in Jammu and Kashmir yet