ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਗੂਸਰਾਏ ਲੋਕ ਸਭਾ ਸੀਟ : ਵੋਟ ਪਾਉਣ ਬਾਅਦ ਕੀ ਬੋਲੇ ਕਨ੍ਹਈਆ ਕੁਮਾਰ

ਬੇਗੂਸਰਾਏ ਲੋਕ ਸਭਾ ਸੀਟ : ਵੋਟ ਪਾਉਣ ਬਾਅਦ ਕੀ ਬੋਲੇ ਕਨ੍ਹਈਆ ਕੁਮਾਰ

ਲੋਕ ਸਭਾ ਚੋਣਾਂ 2019 ਦੇ ਚੌਥੇ ਪੜਾਅ ਵਿਚ ਬਿਹਾਰ ਦੀ ਪੰਜ ਮੈਂਬਰੀ ਸੀਟਾਂ – ਦਰਭੰਗਾ, ਉਜੀਆਰਪੁਰ, ਸਮਸਤੀਪੁਰ, ਬੇਗੂਸਰਾਏ ਤੇ ਮੁੰਗੇਰ ਵਿਚ ਵੋਟਾਂ ਪੈ ਰਹੀਆਂ ਹਨ। ਇਸ ਵਿਚ ਸਭ ਤੋਂ ਅਹਿਮ ਸੀਟ ਬੇਗੂਸਰਾਏ ਦੀ ਹੈ ਜਿੱਥੇ ਭਾਜਪਾ ਦੇ ਉਮੀਦਵਰ ਗਿਰੀਰਾਜ ਸਿੰਘ ਦਾ ਮੁਕਾਬਲਾ ਮਹਾਗਠਜੋੜ ਦੇ ਉਮੀਦਵਾਰ ਤਨਵੀਰ ਹਸਨ ਅਤੇ ਸੀਪੀਆਈ ਦੇ ਕਨ੍ਹਈਆ ਕੁਮਾਰ ਵਿਚਕਾਰ ਹੈ। ਗਿਰੀਰਾਜ ਸਿੰਘ ਨੇ ਸਵੇਰੇ ਹੀ ਵੋਟਾਂ ਪਾਈ ਅਤੇ ਕਨੱਈਆ ਕੁਮਾਰ ਵੀ ਵੋਟ ਪਾਈ।

 

ਸੀਪੀਆਈ ਉਮੀਦਵਾਰ ਕਨ੍ਹਈਆ ਕੁਮਾਰ ਨੇ ਵੋਟ ਪਾਉਣ ਤੋਂ ਪਹਿਲਾਂ ਹੀ ਕਿਹਾ ਕਿ ਬੇਗੂਸਰਾਏ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਬੇਗੂਸਰਾਏ ਵਿਚ ਹੀ ਮੂੰਹ ਦੀ ਖਾਣੀ ਪਵੇਗੀ। ਲੋਕ ਸਭਾ ਚੋਣਾਂ ਵਿਚ ਬੇਗੂਸਰਾਏ ਸੀਟ ਤੋਂ ਦਸ ਉਮੀਦਵਾਰ ਆਪਣੇ ਭਾਗ ਦੀ ਆਜਮਾਈਸ਼ ਕਰ ਰਹੇ ਹਨ। ਹਾਲਾਂਕਿ, ਮੁੱਖ ਤੌਰ ਉਤੇ ਤਿੰਨ ਉਮੀਦਵਾਰਾਂ ਦੇ ਵਿਚਕਾਰ ਮੁਕਾਬਲਾ ਹੈ। ਸਖਤ ਟੱਕਰ ਵਿਚ ਕੌਣ ਬਾਜੀ ਮਾਰ ਲਵੇ ਇਹ ਕਹਿਣਾ ਮੁਸ਼ਕਲ ਹੈ। ਮੁੱਖ ਮੁਕਾਬਲਾ ਭਾਜਪਾ ਦੇ ਗਿਰੀਰਾਜ ਸਿੰਘ, ਸੀਪੀਆਈ ਦੇ ਕਨੱਈਆ ਕੁਮਾਰ ਤੇ ਰਾਜਦ ਤਨਵੀਰ ਹਸਨ ਵਿਚਕਾਰ ਹੈ। ਹੋਰ ਉਮੀਦਵਾਰ ਵਿਚ ਬਹੁਜਨ ਮੁਕਤੀ ਪਾਰਟੀ ਦੇ ਮਕਸੂਦਨ ਪਾਸਵਾਨ, ਸੋਸ਼ਿਤ ਸਮਾਜ ਦਲ ਦੇ ਉਮੇਸ਼ ਪਟੇਲ, ਭਾਰਤੀ ਲੋਕਮਤ ਰਾਸ਼ਟਰਵਾਦੀ ਪਾਰਟੀ ਦੇ ਗੌਰਵ ਕੁਮਾਰ ਤੇ ਆਜ਼ਾਦ ਉਮੀਦਵਾਰ ਸ਼ੰਭੂ ਕੁਮਾਰ ਸਿੰਘ, ਸੌਰਵ ਕੁਮਾਰ, ਅਮਰ ਕੁਮਾਰ ਤੇ ਧੀਰਜ ਨਰਾਇਣ ਹੈ।

 

ਜ਼ਿਕਰਯੋਗ ਹੈ ਕਿ ਚੋਣ ਲਈ 1069 ਭਵਨਾਂ ਉਤੇ 1944 ਵੋਟ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ 434 ਭਵਨਾਂ ਉਤੇ 803 ਬੂਥਾਂ ਨੂੰ ਕ੍ਰਿਟੀਕਲ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਸੁਰੱਖਿਆ ਵਿਵਸਥਾ ਲਈ ਅਰਧਸੈਨਿਕ ਬਲਾਂ ਦੀਆਂ 40 ਕੰਪਨੀਆਂ ਪਹੁੰਚ ਗਈਆਂ ਹਨ। ਕੁਲ ਨੌ ਹਜ਼ਾਰ ਪੁਲਿਸ ਬਲਾਂ ਨੂੰ ਲਗਾਇਆ ਗਿਆ ਹੈ।

 

2014 ਵਿਚ ਭੋਲਾ ਸਿੰਘ ਤੋਂ ਹਾਰ ਗਏ ਸਨ ਤਨਵੀਰ

 

ਰਾਜਦ ਨੇ ਇਸ ਵਾਰ 2014 ਦੇ ਲੋਕ ਸਭਾ ਚੋਣ ਵਿਚ ਦੂਜੇ ਸਥਾਨ ਰਹੇ ਤਨਵੀਰ ਹਸਨ ਉਤੇ ਹੀ ਦਾਅ ਅਜਮਾਇਆ ਹੈ। ਹਸਨ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿਚ ਸਰਗਮੀ ਹੈ। ਉਹ 1990 ਤੋਂ 2014 ਤੱਕ ਵਿਹਾਰ ਵਿਧਾਨ ਪਰਿਸ਼ਦ ਦੇ ਮੈਂਬਰ ਰਹੇ। 2014 ਦੇ ਲੋਕ ਸਭਾ ਚੋਣਾਂ ਵਿਚ ਭਾਜਪਾ ਭੋਲਾ ਸਿੰਘ ਨੇ ਉਨ੍ਹਾਂ ਨੂੰ ਹਰਾਇਆ ਸੀ। ਭੋਲਾ ਸਿੰਘ ਤੋਂ ਉਨ੍ਹਾਂ ਨੂੰ 58 ਹਜ਼ਾਰ 335 ਤੋਂ ਘੱਟ ਮਿਲੀਆਂ ਸਨ। ਭੋਲਾ ਸਿੰਘ 428227 ਵੋਟਾਂ ਲੈ ਕੇ ਸੰਸਦ ਬਣੇ ਸਨ। ਉਹ 50 ਸਾਲਾਂ ਤੋਂ ਇਸ ਖੇਤਰ ਦੀ ਸਰਗਰਮੀ ਰਾਜਨੀਤੀ ਦਾ ਹਿੱਸਾ ਰਹੇ ਸਨ। 2014 ਵਿਚ ਗਿਰੀਰਾਜ ਸਿੰਘ ਇਥੋਂ ਉਮੀਦਵਾਰ ਨਹੀਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Begusarai Lok Sabha seat: Know what Kanhaiya Kumar Says before casting vote