ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bihar Exit Poll: ਬਿਹਾਰ ’ਚ NDA ਨੂੰ ਵਾਧਾ ਅਤੇ UPA ਨੂੰ ਘਾਟਾ?

Bihar Exit polls 2019 updates: ਲੋਕ ਸਭਾ ਚੋਣਾਂ (Lok Sabha Polls 2019) ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ ਚੋਣ ਸਰਵੇਖਣ ਦੇ ਨਤੀਜੇ ਸਾਹਮਣ ਆ ਗਏ ਹਨ। ਇਸ ਵਾਰ ਆਮ ਚੋਣਾਂ ਚ ਬਿਹਾਰ ਮੀਡੀਆ ਦੀ ਸੁਰਖੀਆ ਚ ਕਾਫੀ ਬਣਿਆ ਰਿਹਾ ਹੈ।

 

ਏਬੀਪੀ ਦੇ ਚੋਣ ਸਰਵੇਖਣ ਮੁਤਾਬਕ ਬਿਹਾਰ ਚ ਭਾਜਪਾ ਨੂੰ ਇਸ ਵਾਰ 34 ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਨੂੰ ਸਿਰਫ 6 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹੈ। ਇਸ ਵਾਰ ਦੀ ਸਭ ਤੋਂ ਚਰਚਿਤ ਲੋਕ ਸਭਾ ਸੀਟ ਬੇਗੁਸਰਾਏ ਰਹੀ, ਉਹ ਵੀ ਕਨ੍ਹੱਈਆ ਕੁਮਾਰ ਕਾਰਨ।

 

ਬਿਹਾਰ ਚ ਇਸ ਵਾਰ ਭਾਜਪਾ ਨਿਤਿਸ਼ ਕੁਮਾਰ ਦੀ ਪਾਰਟੀ ਜਦਯੂ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ ਜਦਕਿ ਪਿਛਲੀਆਂ ਚੋਣਾਂ ਚ ਦੋਨਾਂ ਦੇ ਰਸਤੇ ਵੱਖਰੇਸਨ। ਇਸ ਲਈ ਭਾਜਪਾ ਨੂੰ ਬਿਹਾਰ ਚ ਪਿਛਲੀਆਂ ਚੋਣਾਂ ਦੀ ਤੁਲਨਾ ਚ ਜ਼ਿਆਦਾ ਵੋਟਾਂ ਮਿਲਣ ਦੀ ਉਮੀਦ ਹੋਵੇਗੀ। ਹਾਲਾਂਕਿ ਇਸ ਵਾਰ ਸੀਟਾਂ ਦੀ ਵੰਡ ਕਾਰਨ ਐਨਡੀਏ ਤੋਂ ਰਾਲੋਸਪਾ ਵੱਖ ਹੋ ਗਈ ਹੈ।

 

ਦੱਸਣਯੋਗ ਹੈ ਕਿ ਸਾਲ 2014 ਚ ਭਾਜਪਾ ਨੂੰ ਬਿਹਾਰ ਦੀਆਂ 23, ਰਾਜਦ ਨੂੰ 4 ਅਤੇ ਨਿਤਿਸ਼ ਕੁਮਾਰ ਦੀ ਪਾਰਟੀ ਜਦਯੂ ਨੂੰ 2 ਲੋਕ ਸਭਾ ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ 2 ਅਤੇ ਲੋਜਪਾ ਨੂੰ 6 ਸੀਟਾਂ ਮਿਲੀਆਂ ਸਨ। ਇਸ ਵਾਰ ਭਾਜਪਾ ਨੂੰ ਵਧੇਰੇ ਸੀਟਾਂ ਮਿਲਣ ਦੀ ਉਮੀਦ ਹੈ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bihar-exit-polls-2019-live-updates-lok-sabha-election-bihar-accurate-exit-polls-2019-and-vote-share-rjd-jdu-bjp-congress