ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰੀਆਂ ਨੂੰ ਭਾਜਪਾਈ ਗੁਜਰਾਤ, ਮਹਾਰਾਸ਼ਟਰ ’ਚੋਂ ਕੁੱਟ ਕੇ ਭਜਾਉਂਦੇ ਨੇ: ਰਾਹੁਲ ਗਾਂਧੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਸਿਆਸੀ ਜੰਗ ਦੇ ਮੱਦੇਨਜ਼ਰ ਐਤਵਾਰ ਨੂੰ ਪਟਨਾ ਦੇ ਗਾਂਧੀ ਮੈਦਾਨ ਤੇ ਕੀਤੀ ਗਈ ਜਨ ਅਕਾਂਸ਼ਾ ਰੈਲੀ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਰੱਜ ਕੇ ਹਮਲਾ ਬੋਲਿਆ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਝੂਠਾ ਵਾਅਦਾ ਨਹੀਂ ਕਰਦਾ। ਅੱਜ ਪਟਨਾ ਯੂਨੀਵਰਸਿਟੀ ਦੀ ਹਾਲਤ ਖ਼ਰਾਬ ਹੈ। ਜੇਕਰ ਅਸੀਂ ਸੱਤਾ ਚ ਆਉਂਦੇ ਹਨ ਤਾਂ ਪਟਨਾ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਵਾਂਗੇ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਹਰੀ ਕ੍ਰਾਂਤੀ ਪੰਜਾਬ–ਹਰਿਆਣਾ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਮੈਂ ਚਾਹੁੰਦਾ ਹਾਂ ਕਿ ਅਗਲੀ ਹਰੀ ਕ੍ਰਾਂਤੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੋਂ ਹੋਵੇ ਤੇ ਇਸ ਵਿਚ ਬਿਹਾਰ ਦਾ ਨਾਂ ਵੀ ਸ਼ਾਮਲ ਹੋਵੇ।

 

ਰਾਹੁਲ ਨੇ ਭਾਜਪਾ ਤੇ ਵਰਦਿਆਂ ਕਿਹਾ ਕਿ ਪਹਿਲਾਂ ਬਿਹਾਰ ਸਿੱਖਿਆ ਦਾ ਕੇਂਦਰ ਹੁੰਦਾ ਸੀ ਪਰ ਅੱਜ ਬੇਰੋਜ਼ਗਾਰੀ ਦਾ ਕੇਂਦਰ ਹੈ। ਉਨ੍ਹਾਂ ਬਿਹਾਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਗੁਜਰਾਤ ਜਾਂ ਮਹਾਰਾਸ਼ਟਰ ਜਾਂਦੇ ਹੋ ਤਾਂ ਭਾਜਪਾ ਦੇ ਲੋਕ ਤੁਹਾਨੂੰ ਕੁੱਟ ਕੇ ਭਜਾਉ਼ਦੇ ਹਨ। ਅਸੀਂ ਬਿਹਾਰ ਨੂੰ ਮੁੜ ਤੋਂ ਪ੍ਰਭਾਵਸ਼ਾਲੀ ਬਣਾਵਾਂਗੇ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਚ 27 ਫੀਸਦ ਚੀਨੀ ਬਿਹਾਰੀ ਕਿਸਾਨ ਦਿੰਦਾ ਹੈ ਪਰ ਅੱਜ 2 ਫੀਸਦ ਦੇ ਰਿਹਾ ਹੈ। ਕਿਸਾਨਾਂ ਨੂੰ ਅਨਾਜ ਦਾ ਮੁੱਲ ਨਹੀਂ ਮਿਲ ਰਿਹਾ ਹੈ। ਜੇਬ ਤੋਂ ਬੀਮੇ ਦਾ ਪੈਸਾ ਲਿਆ ਜਾ ਰਿਹਾ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Biharis throwing BJP out of Maharashtra by Maharashtra Rahul Gandhi