ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ, ਬੂਥ ਕੈਪਚਰਿੰਗ ਦਾ ਦੋਸ਼

ਲੋਕ ਸਭਾ ਖੇਤਰ ਗੁ੍ਰੂਗ੍ਰਾਮ ਦੇ ਫਿਰੋਜ਼ਪੁਰ ਝਿਰਕਾ ਵਿਧਾਨ ਸਭਾ ਚ ਕਾਂਗਰਸ ਅਤੇ ਭਾਜਪਾ ਦੇ ਹਮਾਇਤੀਆਂ ਵਿਚਾਲੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਕਾਂਗਰਸੀ ਉਮੀਦਵਾਰ ਕੈਪਟਨ ਅਜੇ ਯਾਦਵ ਦੇ ਨਾਲ ਹੀ ਝੜਪ ਹੋਈ।

 

ਇਸ ਘਟਨਾ ਦੌਰਾਨ ਕਾਂਗਰਸ ਦੇ ਦੋ ਵਰਕਰਾਂ ਜੁਬੇਰ ਅਤੇ ਸਾਹੁਨ ਨੂੰ ਮਾਮੂਲੀਆਂ ਸੱਟਾਂ ਆਈਆਂ ਹਨ। ਦੋਨਾਂ ਵਰਕਰਾਂ ਨੂੰ ਕੈਪਟਨ ਯਾਦਵ ਨੇ ਆਪਣੀ ਗੱਡੀ ਚ ਬਿਠਾ ਕੇ ਹਸਪਤਾਲ ਪਹੁੰਚਾਇਆ ਤੇ ਪੁਲਿਸ ਚ ਸ਼ਿਕਾਇਤ ਕੀਤੀ।

 

ਘਟਨਾ ਚਾਂਦਡਾਕਾ ਪਿੰਡ ਦੇ ਵੋਟਿੰਗ ਬੂਥ ਦੀ ਹੈ। ਝਗੜੇ ਦਾ ਕਾਰਨ ਬੂਥ ਕੈਪਚਰਿੰਗ ਦਸਿਆ ਜਾ ਰਿਹਾ ਹੈ। ਇਸ ਸਬੰਧੀ ਚ ਕਾਗਰਸ ਉਮੀਦਵਾਰ ਲੇ ਰਿਟਰਨਿਗ ਅਫ਼ਸਰ ਨੂੰ ਇਸ ਵੋਟਿੰਗ ਬੂਧ ਤੇ ਦੁਬਾਰਾ ਵੋਟਾਂ ਪਵਾਉਣ ਦੀ ਅਪੀਲ ਕੀਤੀ ਹੈ। ਕੈਪਟਨ ਦਾ ਦੋਸ਼ ਹੈ ਕਿ ਸਵੇਰ ਕਾਂਗਰਸ ਦਾ ਏਜੰਟ ਬੂਥ ਤੇ ਸੀ ਪਰ ਬਾਅਦ ਚ ਉਸ ਨੂੰ ਭਜਾ ਦਿੱਤਾ।

 

ਆਮ ਆਦਮੀ ਪਾਰਟੀ ਵਲੋਂ ਭਾਜਪਾ ’ਤੇ ਜਾਅਲੀ ਵੋਟਾਂ ਪਵਾਉਣ ਦਾ ਦੋਸ਼

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP and Congress supporters interconnected in gurugram loksabha election