ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਅਨੰਤ ਕੁਮਾਰ ਦੀ ਬੈਂਗਲੁਰੂ ਸੀਟ ਤੋਂ ਤੇਜਸਵੀ ਸੂਰਿਆ ਮੈਦਾਨ ’ਚ

ਭਾਜਪਾ ਨੇ ਕੇਂਦਰੀ ਮੰਤਰੀ ਰਹੇ ਮਰਹੂਮ ਆਗੂ ਅਨੰਤ ਕੁਮਾਰ ਦੀ ਬੈਂਗਲੁਰੂ ਦੱਖਣੀ ਲੋਕ ਸਭਾ ਸੀਟ ਤੋਂ 28 ਸਾਲਾ ਐਲਐਸ ਤੇਜਸਵੀ ਸੂਰਿਆ ਨੂੰ ਮੈਦਾਨ ਚ ਉਤਾਰਨ ਦਾ ਐਲਾਨ ਕੀਤਾ ਹੈ। ਇਥੇ ਤੇਜਸਵੀ ਖਿਲਾ਼ਫ ਕਾਂਗਰਸ ਦੇ ਮੰਨੇ ਪ੍ਰਮੰਨੇ ਬੀ ਕੇ ਹਰੀਪ੍ਰਸਾਦ ਚੋਣ ਮੈਦਾਨ ਚ ਹੋਣਗੇ। ਪਾਰਟੀ ਦੇ ਇਸ ਫੈਸਲੇ ਨੇ ਅਨੰਤ ਕੁਮਾਰ ਦੀ ਪਤਨੀ ਤੇਜਸਵਨੀ ਨੂੰ ਵੀ ਹੈਰਾਨ ਕਰ ਦਿੱਤਾ ਹੈ।

 

ਬੈਂਗਲੁਰੂ ਦੱਖਣੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਮਰਹੂਮ ਆਗੂ ਅਨੰਤ ਕੁਮਾਰ ਸੰਸਦ ਮੈਂਬਰ ਰਹੇ ਸਨ। ਉਨ੍ਹਾਂ ਦੇ ਦਿਹਾਂਤ ਮਗਰੋਂ ਹੀ ਇਹ ਸੀਟ ਖਾਲੀ ਹੋਈ ਸੀ। ਇਸ ਵਾਰ ਉਨ੍ਹਾਂ ਦੀ ਪਤਨੀ ਤੇਜਸਵਨੀ ਨੂੰ ਟਿਕਟ ਮਿਲਣ ਦੀ ਕਿਆਸਅਰਾਈਆਂ ਸਨ। ਸੂਬਾਈ ਪ੍ਰਧਾਨ ਵੀ ਤੇਜਸਵਨੀ ਨੂੰ ਟਿਕਟ ਦੇਣ ਦੇ ਪੱਖ ਚ ਹੀ ਸੀ ਪਰ ਐਲਾਨ ਹੋਣ ਮਗਰੋਂ ਇਹ ਸਾਫ ਹੋ ਗਿਆ ਹੈ ਕਿ ਇਨ੍ਹਾਂ ਚੋਣਾਂ ਲਈ ਤੇਜਸਵਨੀ ਦਾ ਪੱਤਾ ਕੱਟ ਚੁਕਿਆ ਹੈ।

 

ਟਿਕਟ ਨਾ ਮਿਲਣ ਮਗਰੋਂ ਤੇਜਸਵਨੀ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਫੈਸਲੇ ਨਾਲ ਖੜ੍ਹੀ ਹਨ। ਹੁਣ ਪ੍ਰਸ਼ਨ ਨਹੀਂ ਪੁੱਛਣੇ ਚਾਹੀਦੇ ਹਨ। ਜੇਕਰ ਸਾਨੂੰ ਦੇਸ਼ਹਿੱਤ ਚ ਹੱਥ ਵੰਡਾਉਣਾ ਹੈ ਤਾਂ ਸਾਨੂੰ ਨਰਿੰਦਰ ਮੋਦੀ ਨਾਲ ਕੰਮ ਕਰਨਾ ਹੋਵੇਗਾ ।

 

ਕਰਨਾਟਕਾ ਚ ਭਾਜਪਾ ਦਾ ਮਸ਼ਹੂਰ ਚਿਹਰਾ ਬਣ ਚੁਕੇ ਤੇਜਸਵੀ ਸੂਰਿਆ ਬਸਾਵਨਗੁੜੀ ਦੇ ਵਿਧਾਇਕ ਰਵੀ ਸੁਭਰਾਮਨਿਅਮ ਦੇ ਭਤੀਜੇ ਅਤੇ ਭਾਜਪਾ ਦੇ ਸੂਬਾ ਯੂਵਾ ਮੋਰਚਾ ਦੇ ਸਕੱਤਰ ਵੀ ਹਨ। ਸੋਮਵਰ ਦੇ ਦੇਰ ਰਾਤ ਭਾਜਪਾ ਦੁਆਰਾ ਕੀਤੇ ਗਏ ਐਲਾਨ ਮਗਰੋਂ ਤੇਜਸਵੀ ਨੇ ਟਵੀਟ ਕਰਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ।

 

ਸੂਰਿਆ ਨੇ ਆਪਣੇ ਟਵੀਟਚ ਪੀਐਮ ਮੋਦੀ ਤੇ ਭਾਜਪਾ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਅਤੇ ਸਭ ਤੋਂ ਵੱਡੀ ਸਿਆਸੀ ਪਾਰਟੀ ਨੇ ਇਕ 28 ਸਾਲਾ ਨੌਜਵਾਨ ਤੇ ਵਿਸ਼ਵਾਸ ਕਰਕੇ ਉਸਨੂੰ ਆਪਣੇ ਸੰਸਦੀ ਖੇਤਰ ਦੀ ਅਗਵਾਈ ਕਰਨ ਦਾ ਮੌਦਾ ਦਿੱਤਾ ਹੈ। ਇਹ ਸਿਰਫ ਭਾਜਪਾ ਚ ਹੀ ਸੰਭਵ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP gives ticket to Tejasvi Surya from Bengaluru South constituency