ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਲੋਕ ਸਭਾ ਚੋਣਾਂ ਹਾਰ ਰਹੀ ਹੈ : ਰਾਹੁਲ ਗਾਂਧੀ

ਭਾਜਪਾ ਲੋਕ ਸਭਾ ਚੋਣਾਂ ਹਾਰ ਰਹੀ ਹੈ : ਰਾਹੁਲ ਗਾਂਧੀ

ਚੋਣ ਅੱਧੇ ਤੋਂ ਜ਼ਿਆਦਾ ਖਤਮ ਹੋ ਚੁੱਕਿਆ ਹੈ। ਸਪੱਸ਼ਟ ਹੈ ਕਿ ਮੋਦੀ ਜੀ ਚੋਣ ਹਾਰ ਰਹੇ ਹਨ। ਕਿਸਾਨ, ਭ੍ਰਿਸ਼ਟਾਚਾਰ, ਰੁਜ਼ਗਾਰ, ਸੰਸਥਾਵਾਂ ਉਤੇ ਅਤਿਕ੍ਰਮਣ ਮੁੱਖ ਮੁੱਦੇ ਹਨ। ਇਸ ਲਈ ਭਾਜਪਾ ਚੋਣ ਹਾਰ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਇਹ ਗੱਲ ਕਹੀ।

 

ਚੋਣ ਭਾਸ਼ਣਾਂ ਵਿਚ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਨ ਉਤੇ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਫੌਜ ਮੋਦੀ ਜੀ ਨੇ ਨਿੱਜੀ ਸੰਪਤੀ ਨਹੀਂ ਹੈ, ਫੌਜ ਭਾਰਤ ਦੀ ਹੈ। ਜੇਕਰ ਮੋਦੀ ਜੀ ਕਹਿੰਦੇ ਹਨ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਹੈ, ਤਾਂ ਇਹ ਦੇਸ਼ ਦੀ ਫੌਜ ਦਾ ਅਪਮਾਨ ਹੈ।

 

ਉਨ੍ਹਾਂ ਕਿਹਾ ਕਿ ਫੌਜ ਹਿੰਦੁਸਤਾਨ ਦੀ ਹੈ, ਕਿਸੇ ਇਕ ਵਿਅਕਤੀ ਦੀ ਨਹੀਂ। ਅਸੀਂ ਉਸਦਾ ਰਾਜਨੀਤੀਕਰਨ ਨਹੀਂ ਕਰਦੇ। ਪ੍ਰਧਾਨ ਮੰਤਰੀ ਵਿਚ ਐਨਾ ਸਨਮਾਨ ਹੋਣਾ ਚਾਹੀਦਾ ਕਿ ਉਹ ਫੌਜ ਦੇ ਲੋਕਾਂ ਦਾ ਅਪਮਾਨ ਨਾ ਕਰੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਕੋਈ ਮਾਹਰ ਨਹੀਂ ਹੈ। ਜੋ ਲੋਕ ਹਨ, ਉਨ੍ਹਾਂ ਦੀ ਉਹ ਵਰਤੋਂ ਨਾ ਕਰਦੇ। ਇਸ ਲਈ ਉਹ ਰਾਫੇਲ ਮਾਮਲੇ ਵਿਚ ਮੇਰੇ ਨਾਲ ਬਹਿਸ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਭਾਰਤ ਦੀ ਅਰਥ ਵਿਵਸਥਾ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਡਰਿਆ ਹੋਇਆ ਪ੍ਰਧਾਨ ਮੰਤਰੀ ਦੇਖਦਾ ਹਾਂ, ਜੋ ਵਿਰੋਧੀ ਦੇ ਹਮਲੇ ਦਾ ਸਾਹਮਣਾ ਕਰਨ ਵਿਚ ਅਸਮਰਥ ਹੈ।

ਉਨ੍ਹਾਂ ਕਿਹਾ ਕਿ ਮਸੂਦ ਅਜਹਰ ਇਕ ਅੱਤਵਾਦੀ ਹੈ, ਉਸ ਨੂੰ ਜ਼ਰੂਰ ਸਜਾ ਮਿਲਣੀ ਚਾਹੀਦੀ ਹੈ, ਪ੍ਰੰਤੂ ਉਸ ਨੂੰ ਪਾਕਿਸਤਾਨ ਕਿਸਨੇ ਭੇਜਿਆ ਸੀ। ਉਨ੍ਹਾਂ ਕਿਹਾ ਕਿ  ਕਾਂਗਰਸ ਨੇ ਕਦੇ ਕਿਸੇ ਵੀ ਅੱਤਵਾਦੀ ਨੂੰ ਪਾਕਿਸਤਾਨ ਨਹੀਂ ਭੇਜਿਆ, ਅਸੀਂ ਅਜਿਹਾ ਕਦੇ ਨਹੀਂ ਕਰਾਂਗੇ।

ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਸਖਤੀ ਨਾਲ ਨਿਜੱਠਣਾ ਹੋਵੇਗਾ। ਅਸੀਂ ਮੋਦੀ ਸਰਕਾਰ ਦੀ ਤੁਲਨਾ ਵਿਚ ਇਸ ਤੋਂ ਜ਼ਿਆਦਾ ਸਖਤੀ ਨਾਲ ਨਿਪਟਾਂਗੇ।

Hindustan Exclusive: ਸਰਕਾਰ ਦੇ ਕੰਮ ਤੋਂ ਖੁਸ਼ ਲੋਕਾਂ ਦੀ ਗਿਣਤੀ ਜ਼ਿਆਦਾ : ਅਮਿਤ ਸ਼ਾਹ

ਉਨ੍ਹਾਂ ਕਿਹਾ ਕਿ ਕਿਹੜੀ ਸਰਕਾਰ ਅੱਤਵਾਦ ਅੱਗੇ ਝੁਕੀ ਹੈ, ਅਜਹਰ ਨੂੰ ਪਾਕਿਸਤਾਨ ਭੇਜਿਆ? ਭਾਜਪਾ ਨੇ ਅੱਤਵਾਦ ਉਤੇ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਤੇ ਜਦੋਂ ਦਬਾਅ ਪੈਂਦਾ ਹੈ ਤਾਂ ਉਹ ਭੱਜ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP going to defeat in lok sabha elections 2019 says rahul gandhi