ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਨੂੰ ਹਰਾਉਣ ਲਈ BJP ਨੇ ਸਾਬਕਾ ਕਾਂਗਰਸੀ ਨੂੰ ਦਿੱਤੀ ਟਿਕਟ

ਭਾਜਪਾ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਚ ਪਾਰਟੀ ਨੇ ਰਾਏਬਰੇਲੀ ਤੋਂ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੂੰ ਹਰਾਉਣ ਲਈ ਚੋਣ ਮੈਦਾਨ ਚ ਸਾਬਕਾ ਕਾਂਗਰਸੀ ਆਗੂ ਦਿਨੇਸ਼ ਪ੍ਰਤਾਪ ਸਿੰਘ ਨੂੰ ਟਿਕਟ ਦੇ ਦਿੱਤੀ ਹੈ।

 

ਦਿਨੇਸ਼ ਪ੍ਰਤਾਪ ਸਿੰਘ ਸਾਲ 2016 ਚ ਦੂਜੀ ਵਾਰ ਐਮਐਲਸ ਚੁਣੇ ਗਏ ਸਨ। ਉਨ੍ਹਾਂ ਦੀ ਵਿਧਾਨ ਸਭਾ ਸੀਟ ਚ ਰਾਏਬਰੇਲੀ ਅਤੇ ਅਮੇਠੀ ਦੇ 18 ਬਲਾਕ ਆਉਂਦੇ ਹਨ। ਇਨ੍ਹਾਂ ਸਾਰਿਆਂ ਬਲਾਕਾਂ ਚ ਉਨ੍ਹਾਂ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਲੰਘੇ ਸਾਲ ਭਾਜਪਾ ਚ ਸ਼ਾਮਲ ਹੋਣ ਮਗਰੋਂ ਦਿਨੇਸ਼ ਪ੍ਰਤਾਪ ਸਿੰਘ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ ਸੀ।

 

ਦੱਸਣਯੋਗ ਹੈ ਕਿ ਦਿਨੇਸ਼ ਪ੍ਰਤਾਪ ਸਿੰਘ ਪਿਛਲੇ ਸਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ਚ ਆਪਣੇ ਭਰਾ ਅਵਧੇਸ਼ ਸਿੰਘ ਨਾਲ ਭਾਜਪਾ ਚ ਸ਼ਾਮਲ ਹੋ ਗਏ ਸਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP has given ticket to former Congressman to defeat Sonia Gandhi