ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਅਡਵਾਨੀ ਤੇ ਜੋਸ਼ੀ ’ਤੇ ਛੱਡਿਆ ਲੋਕ ਸਭਾ ਚੋਣ ਲੜਨ ਦਾ ਫ਼ੈਸਲਾ

ਭਾਜਪਾ ਨੇ ਅਡਵਾਨੀ ਤੇ ਜੋਸ਼ੀ ’ਤੇ ਛੱਡਿਆ ਲੋਕ ਸਭਾ ਚੋਣ ਲੜਨ ਦਾ ਫ਼ੈਸਲਾ

ਲੋਕ ਸਭਾ ਚੋਣਾਂ ਲਈ ਉਮੀਦਵਾਰ ਤੈਅ ਕਰਨ ਵਿੱਚ ਭਾਰਤੀ ਜਨਤਾ ਪਾਰਟੀ ਸਥਾਈ ਤੌਰ ਉੱਤੇ ਕੋਈ ਮਾਪਦੰਡ ਤੈਅ ਕਰਨ ਦੀ ਥਾਂ ਜਿੱਤ ਦੀ ਸਮਰੱਥਾ ਤੇ ਭਵਿੱਖ ਦੀ ਉਪਯੋਗਤਾ ਉੱਤੇ ਵੱਧ ਜ਼ੋਰ ਦੇਵੇਗੀ। ਪਾਰਟੀ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਨੂੰ ਵੀ ਟਿਕਟ ਦੇ ਸਕਦੀ ਹੈ ਪਰ ਉਨ੍ਹਾਂ ਨੂੰ ਸਰਕਾਰ ਜਾਂ ਕੇਂਦਰੀ ਸੰਗਠਨ ਵਿੱਚ ਕੋਈ ਅਹਿਮ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ।

 

 

ਮਾਰਗਦਰਸ਼ਕ–ਮੰਡਲ ਦੇ ਮੈਂਬਰ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਡਾ. ਮੁਰਲੀ ਮਨੋਹਰ ਜੋਸ਼ੀ ਬਾਰੇ ਪਾਰਟੀ ਉਨ੍ਹਾਂ ਦੀ ਇੱਛਾ ਮੁਤਾਬਕ ਫ਼ੈਸਲਾ ਲਵੇਗੀ। ਲੋਕ ਸਭਾ ਦੇ ਮੈਦਾਨ ਵਿੱਚ ਕੁਝ ਰਾਜ ਸਭਾ ਮੈਂਬਰ ਤੇ ਵਿਧਾਇਕ ਵੀ ਉੱਤਰ ਸਕਦੇ ਹਨ।

 

 

ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਦੀ ਸ਼ੁੱਕਰਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਦੀ ਤਿਆਰੀ, ਵਿਰੋਧੀ ਗੱਠਜੋੜ, ਪੁਲਵਾਮਾ ਦੇ ਅੱਤਵਾਦੀ ਹਮਲੇ ਤੋਂ ਬਾਅਦ ਹਵਾਈ ਹਮਲਿਆਂ ਕਾਰਨ ਬਣੇ ਮਾਹੌਲ ਤੇ ਉਮੀਦਵਾਰਾਂ ਦੇ ਮੁੱਦੇ ਉੱਤੇ ਲੰਮੇਰਾ ਵਿਚਾਰ–ਵਟਾਂਦਰਾ ਕੀਤਾ ਗਿਆ। ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਵੱਡੀ ਮੀਟਿੰਗ ਸੀ, ਇਸੇ ਲਈ ਇਸ ਵਿੱਚ ਸਾਰੇ ਮੁੱਦੇ ਰੱਖੇ ਗਏ ਸਨ।

 

 

ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਨੂੰ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰਨ ਨੂੰ ਲੈ ਕੇ ਕੋਈ ਮਾਪਦੰਡ ਤਿਆਰ ਨਹੀਂ ਕੀਤਾ ਗਿਆ ਹੈ। ਸਿਆਸੀ ਹਾਲਾਤ, ਸਰਗਰਮੀ ਤੇ ਜਿੱਤ ਦੇ ਮੱਦੇਨਜ਼ਰ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਨੂੰ ਟਿਕਟ ਦੇਣ ਦਾ ਰਾਹ ਖੁੱਲ੍ਹਾ ਰੱਖਿਆ ਗਿਆ ਹੈ।

 

 

ਭਾਜਪਾ ਦੇ 75 ਸਾਲ ਤੋਂ ਵੱਧ ਉਮਰ ਦੇ ਮੌਜੂਦਾ ਲੋਕ ਸਭਾ ਸੰਸਦ ਮੈਂਬਰਾਂ ਵਿੱਚ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ, ਸ਼ਾਂਤਾ ਕੁਮਾਰ, ਭੁਵਨ ਚੰਦਰ ਖੰਡੂਰੀ, ਕਰੀਆ ਮੁੰਡਾ, ਹੁਕਮ ਦੇਵ ਨਾਰਾਇਣ ਯਾਦਵ, ਵਿਜਯਾ ਚੱਕਨਵਰਤੀ, ਕਲਰਾਜ ਮਿਸ਼ਰਾ, ਸੁਮਿੱਤਰਾ ਮਹਾਜਨ ਪ੍ਰਮੁੱਖ ਹਨ।

 

 

ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਸੰਸਦ ਮੈਂਬਰਾਂ ਨੇ ਖ਼ੁਦ ਹੀ ਚੋਣ ਨਾ ਲੜਨ ਦੀ ਇੱਛਾ ਪ੍ਰਗਟਾਈ ਹੈ ਤੇ ਕੁਝ ਆਪਣੇ ਨਿਜੀ ਰਿਸ਼ਤੇਦਾਰਾਂ ਲਈ ਟਿਕਟ ਚਾਹੁੰਦੇ ਹਨ। ਪਿਛਲੀਆਂ ਚੋਣਾਂ ਦੌਰਾਨ ਵੀ ਯਸ਼ਵੰਤ ਸਿਹਹਾ ਨੇ ਖ਼ੁਦ ਚੋਣ ਨਹੀਂ ਲੜੀ ਸੀ ਤੇ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪੁੱਤਰ ਜਯੰਤ ਸਿਨਹਾ ਨੂੰ ਟਿਕਟ ਦੇ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leaves on Advani and Joshi to contest LS polls