ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਦਾ ਚੋਣ ਮੈਨੀਫ਼ੈਸਟੋ ਇਕੋ ਵਿਅਕਤੀ ਦੀ ਆਵਾਜ਼ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਭਾਜਪਾ ਦੇ ਚੋਣ ਮੈਨੀਫ਼ੈਸਟੋ ਨੂੰ ਇਕ ਵਿਅਕਤੀ ਦੀ ਆਵਾਜ਼ ਕਰਾਰ ਦਿੰਦਿਆਂ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਇਸ ਨੂੰ ਬੰਦ ਕਮਰੇ ਚ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਦੂਰਅੰਦੇਸ਼ੀ ਗੱਲਾਂ ਦੀ ਘਾਟ ਹੈ।

 

ਨਿਊਜ਼ ਏਜੰਸੀ ਭਾਸ਼ਾ ਮੁਤਾਬਕ, ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦਾ ਚੋਣ ਮੈਨੀਫ਼ੈਸਟੋ ਲੰਬੇ ਵਿਚਾਰ ਵਟਾਂਦਰਿਆਂ ਮਗਰੋਂ ਤਿਆਰ ਕੀਤਾ ਗਿਆ ਹੈ ਤੇ ਉਸ ਚ 10 ਲੱਖ ਤੋਂ ਵੱਧ ਭਾਰਤੀ ਲੋਕਾਂ ਦੀ ਆਵਾਜ਼ ਸ਼ਾਮਲ ਹੈ। ਇਹ ਸਮਝਦਾਰੀ ਭਰਿਆ ਤੇ ਪ੍ਰਭਾਵਸ਼ਾਲੀ ਦਸਤਾਵੇਜ਼ ਹੈ।'

 

ਰਾਹੁਲ ਗਾਂਧੀ ਨੇ ਦਾਅਵਾ ਕੀਤਾ, 'ਭਾਜਪਾ ਦਾ ਚੋਣ ਮੈਨੀਫ਼ੈਸਟੋ ਬੰਦ ਕਮਰਿਆਂ ਚ ਤਿਆਰ ਕੀਤਾ ਗਿਆ ਹੈ। ਇਸ ਚ ਇਕ ਵੱਖਰੇ ਪੈ ਚੁਕੇ ਵਿਅਕਤੀ ਦੀ ਆਵਾਜ਼ ਹੈ। ਇਹ ਦੂਰਅੰਦੇਸ਼ੀ ਅਤੇ ਘਮੰਡ ਨਾਲ ਭਰਿਆ ਹੈ।'

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਸੋਮਵਾਰ ਨੂੰ 'ਸੰਕਲਪ ਪੱਤਰ' ਦੇ ਨਾਂ ਨਾਲ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ। ਇਸ ਵਿਚ ਭਾਜਪਾ ਨੇ ਕੌਮੀ ਸੁਰੱਖਿਆ ਤੇ ਜ਼ੋਰ ਦਿੰਦਿਆਂ ਅੱਤਵਾਦ ਖਿਲਾਫ਼ 'ਜ਼ੀਰੋ ਟਾਲਰੈ਼ਸ' ਦੀ ਪ੍ਰਤੀਬੱਧਤਾ ਦੁਹਰਾਈ ਹੈ। ਇਸ ਦੇ ਨਾਲ ਹੀ 60 ਸਾਲ ਦੀ ਉਮਰ ਮਗਰੋਂ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਪੈਨਸ਼ਨ ਦੇਣ ਸਮੇਤ ਕਈ ਵਾਅਦੇ ਕੀਤੇ ਗਏ ਹਨ।

 

 

 

 

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp manifesto 2019 congress president rahul gandhi attacks on sankalpatra