ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਵੱਲੋਂ ਪੱਛਮੀ ਬੰਗਾਲ ਵਿਚ ਰੋਡ ਸ਼ੋਅ

ਅਮਿਤ ਸ਼ਾਹ ਵੱਲੋਂ ਪੱਛਮੀ ਬੰਗਾਲ ਵਿਚ ਰੋਡ ਸ਼ੋਅ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਵੋਟਿੰਗ 19 ਮਈ ਨੂੰ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸਾਹ ਨੇ ਪੱਛਮੀ ਬੰਗਾਲ ਵਿਚ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਮੱਧ ਕੋਲਕਾਤਾ ਦੇ ਸ਼ਾਹਿਦ ਮੀਨਾਰ ਤੋਂ ਉਤਰੀ ਕੋਲਕਾਤਾ ਵਿਚ ਸਵਾਮੀ ਵਿਵੇਕਾਲੰਦ ਦੇ ਘਰ ਤੱਕ ਜਾਵੇਗਾ। ਰੋਡ ਸ਼ੋਅ ਵਿਚ ਸ਼ਾਹ ਨਾਲ ਟਰੱਕ ਵਿਚ ਕੋਲਕਾਤਾ ਉਤਰ ਅਤੇ ਕੋਲਕਾਤਾ ਦੱਖਣ ਦੇ ਉਮੀਦਵਾਰ ਰਾਹੁਲ ਸਿਨਹਾ ਅਤੇ ਚੰਦਰ ਕੁਮਾਰ ਬੋਸ ਮੌਜੂਦ ਹਨ।

 

ਇਸ ਰੋਡ ਸ਼ੋਅ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਪ੍ਰਸਤਾਵਿਤ ਰੋਡ ਸ਼ੋਅ ਨਾਲ ਜੁੜੇ ਰਸਤਿਆਂ ਉਤੇ ਪੁਲਿਸ ਵੱਲੋਂ ਝੰਡੇ ਅਤੇ ਪੋਸਟਰ ਨਾ ਲਗਾਉਣ ਦੇਣ ਨੂੰ ਲੈ ਕੇ ਮੰਗਲਵਾਰ ਨੂੰ ਇਥੇ ਏਸਪਲਾਨੇਡ ਦੇ ਸਾਹਮਣੇ ਧਰਨੇ ਉਤੇ ਬੈਠ ਗਏ ਸਨ।

 

 

ਰੋਡ ਸ਼ੋਅ ਨਾਲ ਵੱਖ ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਉਜਾਗਰ ਕਰਨ ਵਾਲੀਆਂ ਝਾਕੀਆਂ ਵੀ ਮੌਜੂਦ ਰਹੀ। ਇਸ ਦੌਰਾਨ ਪਾਰਟੀ ਵਰਕਰਾਂ ਦੇ ਝੰਡੇ ਲਹਿਰਾਉਂਦੇ ਹੋਏ ਅਤੇ ‘ਜੈ ਸ੍ਰੀ ਰਾਮ’, ਨਰਿੰਦਰ ਮੋਦੀ ਜ਼ਿੰਦਾਬਾਦ ਤੇ ਅਮਿਤ ਸ਼ਾਹ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਜਾ ਰਹੇ ਸਨ। ਰੋਡ ਸ਼ੋਅ ਦੌਰਾਨ ਲੋਕ ਭਗਵਾਨ ਰਾਮ ਅਤੇ ਭਗਵਾਨ ਹਨੁਮਾਨ ਬਣਕੇ ਰੋਡ ਸ਼ੋਅ ਵਿਚ ਪਹੁੰਚੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP National President Amit Shah roadshow in North Kolkata West Bengal