ਭਾਜਪਾ (BJP) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ (Amit Shah) ਨੇ ਪੱਛਮੀ ਬੰਗਾਲ (West Bengal Rally) ਵਿੱਚ ਕਿਹਾ ਹੈ ਕਿ ਅੱਜ ਮੈਂ ਜੈ ਸ੍ਰੀਰਾਮ ਨੂੰ ਜਪਦਾ ਹਾਂ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਮਮਤਾ ਦੀਦੀ ਮੈਨੂੰ ਗ੍ਰਿਫ਼ਤਾਰ ਕਰੋ।
ਅਮਿਤ ਸ਼ਾਹ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਮੈਂ ਤਿੰਨ ਰੈਲੀਆਂ ਨੂੰ ਸੰਬੋਧਨ ਕਰਨ ਵਾਲਾ ਸੀ, ਪਰ ਮੈਨੂੰ ਇੱਕ ਰੈਲੀ ਦੀ ਆਗਿਆ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੰਗਾਲ ਦਾ ਗੌਰਵ ਵਾਪਸ ਲਿਆਉਣਾ ਹੈ ਤਾਂ ਸਾਨੂੰ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਹਟਾਉਣਾ ਹੋਵੇਗਾ ਜੋ ਘੁਸਪੈਠੀਆਂ ਨੂੰ ਸ਼ਰਨ ਦੇ ਰਹੀ ਹੈ।
ਅਮਿਤ ਸ਼ਾਹ ਨੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬੰਗਾਲ ਵਿਚ ਸਿੰਡੀਕੇਟ ਟੈਕਸ ਨੂੰ ਭਤੀਜੇ ਟੈਕਸ ਵਿੱਚ ਬਦਲ ਦਿੱਤਾ ਗਿਆ ਹੈ।
#WATCH BJP President Amit Shah in Joynagar, West Bengal: Mamata didi, I am chanting Jai Shri Ram here & leaving for Kolkata, arrest me if you have guts. pic.twitter.com/gw7yg8bHHU
— ANI (@ANI) May 13, 2019
ਇਸ ਤੋਂ ਪਹਿਲਾਂ ਭਾਜਪਾ ਨੇ ਪੱਛਮੀ ਬੰਗਾਲ ਸਰਕਾਰ ਉੱਤੇ ਅਮਿਤ ਸ਼ਾਹ ਨੂੰ ਜਾਦਵਪੁਰ ਰੈਲੀ ਦੀ ਆਗਿਆ ਨਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਤ੍ਰਿਣਮੂਲ ਕਾਂਗਰਸ ਦੇ ਕਥਿਤ ਅਲੋਕਤਾਂਤਰਿਕ ਤਰੀਕਿਆਂ ਨੂੰ ਸਿਰਫ਼ ਮੂਕ ਦਰਸ਼ਕ ਬਣ ਵੇਖ ਰਿਹਾ ਹੈ।
ਮੀਡੀਆ ਚੀਫ਼ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਕਿਹਾ ਕਿ ਪਾਰਟੀ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ਚੋਣ ਕਮਿਸ਼ਨ ਦਾ ਦਰਵਾਜ਼ਾ ਵੀ ਖੜਕਾਏਗੀ। ਉਨ੍ਹਾਂ ਕਿਹਾ ਕਿ ਸ਼ਾਹ ਦੀ ਰੈਲੀ ਸੋਮਵਾਰ ਨੂੰ ਜਾਧਵਪੁਰ ਵਿਚ ਹੋਣੀ ਸੀ, ਜਿਥੇ ਲੋਕ ਸਭਾ ਚੋਣਾਂ ਦਾ ਆਖ਼ਰੀ ਗੇੜ 19 ਮਈ ਨੂੰ ਹੋਵੇਗਾ। ਸੂਬਾ ਪ੍ਰਸ਼ਾਸਨ ਨੇ ਆਖ਼ਰੀ ਮਿੰਟ 'ਤੇ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।