ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2014 ਵਾਲੇ ਚੋਣ–ਵਾਦਿਆਂ ਦੇ ਜਵਾਬ ਦੇਣ ਲਈ ਤਿਆਰ ਰਹੇ ਭਾਜਪਾ: ਸ਼ਿਵਸੈਨਾ

ਸ਼ਿਵਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (BJP) ਕਸ਼ਮੀਰ ਘਾਟੀ ਚ ਸ਼ਾਂਤੀ ਅਤੇ ਅਯੁੱਧਿਆ ਚ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ 2014 ਚ ਕੀਤੇ ਗਏ ਚੋਣ–ਵਾਦਿਆਂ ਨੂੰ ਲੈ ਕੇ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ।

 

ਸ਼ਿਵਸੈਨਾ ਨੇ ਪੀਐਮ ਮੋਦੀ ਦੇ ਰੇਡੀਓ ਪ੍ਰੋਗਰਾਮ ਸਬੰਧੀ ਬਿਆਨ ਦਿੰਦਿਆਂ ਕਿਹਾ ਕਿ ਹੁਣ ਤਕ ਉਹ ਆਪਣੇ ‘ਮਨ ਕੀ ਬਾਤ’ ਰੱਖ ਰਹੇ ਸਨ ਪਰ 23 ਮਈ ਨੂੰ ਲੋਕਾਂ ਦੇ ‘ਮਨ ਕੀ ਬਾਤ’ ਸਾਹਮਣੇ ਆਵੇਗੀ।

 

ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਚ ਕਿਹਾ, ‘ਇਤਿਹਾਸ ਗਵਾਹ ਹੈ ਕਿ ਲੋਕਾਂ ਨੂੰ ਬਹੁਤ ਦਿਨਾਂ ਤੱਕ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ। ਲੋਕਾਂ ਕੋਲ ਵੀ ਸਵਾਲ ਹਨ ਤੇ ਉਹ ਵੋਟਾਂ ਨਾਲ ਜਵਾਬ ਮੰਗਦੇ ਹਨ।’

 

ਉੱਧਵ ਠਾਕਰੇ ਦੀ ਪਾਰਟੀ ਨੇ ਕਿਹਾ ਕਿ ਕਸ਼ਮੀਰ ਘਾਟੀ ਚ ਸ਼ਾਂਤੀ ਦਾ ਮਾਹੌਲ ਬਣਾਉਣ ਅਤੇ ਰਾ ਮੰਦਰ ਦੀ ਉਸਾਰੀ ਕਰਨ ਸਬੰਧੀ ਵਾਅਦਾ ਕਰਕੇ 2014 ਚ ਭਾਜਪਾ ਨੂੰ ਵੱਡੀ ਜਿੱਤ ਮਿਲੀ ਸੀ। ਹਾਲਾਂਕਿ ਦੋਵੇਂ ਹੀ ਮੁੱਦੇ 2019 ਚ ਵੀ ਉਲਝਣਾਂ ਚ ਹੀ ਹਨ। ਲੋਕ ਜਦੋਂ ਇਸ ਤੇ ਸਵਾਲ ਪੁੱਛਣਗੇ ਤਾਂ ਭਾਜਪਾ ਨੂੰ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।

 

ਸ਼ਿਵਸੈਨਾ ਕੇਂਦਰ ਤੇ ਮਹਾਰਾਸ਼ਟਰ ਦੋਨਾਂ ਚ ਹੀ ਭਾਜਪਾ ਦੀ ਭਾਈਵਾਲ ਪਾਰਟੀ ਹੈ। ਸ਼ਿਵਸੈਨਾ ਨੇ ਕਿਹਾ ਕਿ ਲੋਕਾਂ ਦੇ ਮਨ ਚ ਚੋਣਾਂ ਚ ਈਵੀਐਮ ਦੀ ਵਰਤੋਂ ਨੂੰ ਲੈ ਕੇ ਵੀ ਖ਼ਦਸ਼ਾ ਹੈ, ਈਵੀਐਮ ਤੇ ਇੰਨਾ ਜ਼ੋਰ ਕਿਉਂ, ਜਦ ਹੋਰਨਾਂ ਦੇਸ਼ਾਂ ਨੇ ਉਸਦੀ ਗੜਬੜੀ ਪ੍ਰਕਿਰਿਆ ਨੂੰ ਦੇਖ ਕੇ ਅਤੇ ਇਸ ਤੱਥ ਤੇ ਚੱਲਦਿਆਂ ਕਿ ਇਨ੍ਹਾਂ ਮਸ਼ੀਨਾਂ ਨੂੰ ਪੈਸਿਆਂ ਦੀ ਤਾਕਤ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਇਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ?'

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਣਵੀਸ ਤੇ ਟਿੱਪਣੀ ਕਰਦਿਆਂ ਸ਼ਿਵਸੈਨਾ ਨੇ ਕਿਹਾ ਕਿ ਐਤਵਾਰ ਨੂੰ ਲੋਕਸਭਾ ਚੋਣਾਂ ਦੀ ਤਾਰੀਖਾਂ ਦੇ ਐਲਾਨ ਤੋਂ ਪਹਿਲਾਂ ਆਖਰੀ ਮਿੰਟ ਤੱਕ ਉਦਘਾਟਨਾਂ, ਐਲਾਨਾਂ ਤੇ ਪ੍ਰੀਯੋਜਨਾਵਾਂ ਨੂੰ ਹਰੀ ਝੰਡੀ ਦੇਣ ਚ ਰੁੱਝੇ ਸਨ।

 

ਪਾਰਟੀ ਨੇ ਟਿੱਪਣੀ ਭਰੇ ਅੰਦਾਜ਼ ਚ ਕਿਹਾ, ਚੋਣ ਜਾਬਤਾ ਲਾਗੂ ਹੈ ਤੇ ਇਹ ਸਿਰਫ ਪ੍ਰਧਾਨ ਮੰਤਰੀ ਤੇ ਹੋਰਨਾਂ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਛੱਡ ਕੇ ਹੁਣ ਸਭ ਤੇ ਲਾਗੂ ਹੈ।’

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP ready to answer 2014 electionss promises says Shiv Sena