ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦੇ ਵਿਵਾਦ ਬਿਆਨ ’ਤੇ ਭਾਜਪਾ ਨੇ ਵਿੰਨਿਆ ਨਿਸ਼ਾਨਾ

ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਮੁਸਲਮਾਨਾਂ ਤੋਂ ਇਕਜੁੱਟ ਹੋਣ ਦੀ ਵਿਰੋਧੀ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਅਪੀਲ ਤੇ ਪ੍ਰਤੀਕਿਰਿਆ ਦਿੰਦਿਆਂ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਲੋਕਾਂ ਨੂੰ ਵੰਡਣਾ ਕਾਂਗਰਸ ਦੀ ਹੋਂਦ ਚ ਹੈ।

 

ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਜਪਾ ਨੇ ਬਿਹਾਰ ਦੇ ਕਟਿਹਾਰ ਚ ਸਿੱਧੂ ਦੁਆਰਾ ਦਿੱਤੇ ਗਏ ਭਾਸ਼ਣ ਦਾ ਵੀਡੀਓ ਦਿਖਾਇਆ। ਇਸ ਵੀਡੀਓ ਕਲਿੱਪ ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਦੇਸ਼ ਚ ਘੱਟ-ਗਿਣਤੀ, ਅਰਰਿਆ ਚ ਬਹੁ–ਗਿਣਤੀ ਚ ਹਨ ਤੇ ਜੇਕਰ ਉਨ੍ਹਾਂ ਨੇ ਇਕਜੁੱਟ ਹੋ ਕੇ ਵੋਟਾਂ ਪਾਈਆਂ ਤਾਂ ਮੋਦੀ ਸਰਕਾਰ ਸੱਤਾ ਤੋਂ ਬਾਹਰ ਹੋ ਜਾਵੇਗੀ।

 

ਕਾਂਗਰਸ ਦੀ ਨਿਖੇਧੀ ਕਰਦਿਆਂ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਵੰਡ ਪਾਉਣਾ ਕਾਂਗਰਸ ਦੇ ਡੀਐਨਏ ਚ ਹੈ। ਇਹ ਪਾਰਟੀ ਚ ਕੋਈ ਨਵੀਂ ਗੱਲ ਨਹੀਂ ਹੈ।

 

ਰਵੀਸ਼ੰਕਰ ਨੇ ਭਾਜਪਾ ਦੀ ਨਿਖੇਧੀ ਕਰਨ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਨਿਸ਼ਾਨਾ ਲਗਾਇਆ। ਉਨ੍ਹਾਂ ਸਵਾਲ ਕੀਤਾ ਕਿ ਖੇਤਰ ਦੇ 64 ਫ਼ੀਸਦ ਘੱਟ-ਗਿਣਤੀਟਾ ਤੋਂ ਇਕਜੁੱਟ ਹੋਣ ਦੀ ਅਪੀਲ ਕਰਨਾ ਦੇਸ਼ ਲਈ ਕਿਵੇ ਮਦਦਗਾਰ ਹੈ।

 

ਰਵੀਸ਼ੰਕਰ ਨੇ ਦੋਸ਼ ਲਗਾਇਆ ਕਿ ਬੇਸ਼ੱਕ ਹੀ ਕਾਂਗਰਸ ਨੇ ਆਜ਼ਾਦੀ ਦੀ ਜੰਗ ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੋਵੇ ਪਰ ਹੁਣ ਉਹ ਟੁਕੜੇ-ਟੁਕੜੇ ਗੈਂਗ ਨੂੰ ਵਾਧਾ ਦੇ ਰਹੀ ਹੈ। ਉਹ ਫ਼ੌਜੀਆਂ ਦੀ ਬਹਾਦਰੀ ਦੇ ਸਬੂਤ ਮੰਗ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP slams Sidhu appeal to Muslim voters says Congress DNA to divide people