ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਹਾਰੇ

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਹਾਰੇ

ਓੜੀਸ਼ਾ ਦੀ ਪੁਰੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਸੰਬਿਤ ਪਾਤਰਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੰਬਿਤ ਪਾਤਰਾ ਨੇ ਬੀਜੂ ਜਨਤਾ ਦਲ (ਬੀਜੇਡੀ) ਦੇ ਮੌਜੂਦਾ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਨੂੰ ਸਖ਼ਤ ਟੱਕਰ ਦਿੱਤੀ ਪਰ ਅੰਤ ’ਚ ਉਨ੍ਹਾਂ ਨੂੰ ਹਾਰ ਝੱਲਣੀ ਪਈ। ਪਿਨਾਕੀ ਮਿਸ਼ਰਾ ਨੇ 11,714 ਵੋਟਾਂ ਨਾਲ ਜਿੱਤ ਦਰਜ ਕੀਤਾ।

 

 

ਪਿਨਾਕੀ ਮਿਸ਼ਰਾ ਨੂੰ 5,38,321 ਵੋਟ ਅਤੇ ਸੰਬਿਤ ਪਾਤਰਾ ਨੂੰ 5,26,607 ਵੋਟ ਮਿਲੇ। ਸਾਲ 2009 ਤੇ 2014 ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਪਿਨਾਕੀ ਮਿਸ਼ਰਾ ਨੇ ਆਸਾਨੀ ਨਾਲ ਜਿੱਤ ਦਰਜ ਕੀਤੀ ਸੀ। ਇਸ ਵਾਰ ਇਸ ਸੀਟ ਤੋਂ ਭਾਜਪਾ ਨੂੰ ਬੀਜੂ ਜਨਤਾ ਦਲ ਨੇ ਹਰਾਇਆ ਹੈ। 1996 ’ਚ ਇਸ ਸੀਟ ਤੋਂ ਪਿਨਾਕੀ ਮਿਸ਼ਰਾ ਨੇ ਕਾਂਗਰਸ ਦੀ ਟਿਕਟ ਤੋਂ ਜਿੱਤ ਦਰਜ ਹਾਸਲ ਕੀਤੀ ਸੀ।

 

 

ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉੱਧਰ ਕਾਂਗਰਸ ਕੁਝ ਰਾਜਾਂ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀ। ਪੁਰੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੱਤਿਆ ਪ੍ਰਕਾਸ਼ ਨਾਇਕ ਸਨ, ਜਿਨ੍ਹਾਂ ਨੂੰ ਸਿਰਫ਼ 44,734 ਵੋਟਾਂ ਮਿਲੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP spokesman Sambit Patra defeated