ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਰੀਬੀ ਹਟਾਉਣ ਦੇ ਨਾਂ ’ਤੇ ਸੱਤਾ ਦੀ ਮਲਾਈ ਖਾਂਦੀ ਰਹੀ ਕਾਂਗਰਸ: BJP

ਭਾਜਪਾ ਸੂਬਾਈ ਬੁਲਾਰੇ ਰਾਜੀਵ ਰੰਜਨ ਨੇ ਕਿਹਾ ਹੈ ਕਿ ਕਾਂਗਰਸ ਦਹਾਕਿਆਂ ਤੋਂ ਗ਼ਰੀਬੀ ਹਟਾਉਣ ਦੇ ਨਾਂ ਤੇ ਸੱਤਾ ਦੀ ਮਲਾਈ ਖਾਂਦੀ ਰਹੀ ਹੈ। ਗ਼ਰੀਬਾਂ ਦੀ ਹਾਲਤ ਚ ਕੋਈ ਸੁਧਾਰ ਨਹੀਂ ਹੋਇਆ ਪਰ ਉਨ੍ਹਾਂ ਦੇ ਨੇਤਾ ਅਰਬਪਤੀ ਜ਼ਰੂਰ ਬਣ ਗਏ।

 

ਰਾਜੀਵ ਰੰਜਨ ਨੇ ਅੱਗੇ ਕਿਹਾ ਕਿ ਕਾਂਗਰਸ ਚਾਹੁੰਦੀ ਹੀ ਨਹੀਂ ਸੀ ਕਿ ਗ਼ਰੀਬ ਲੋਕ ਅੱਗੇ ਆਉਣ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਗ਼ਰੀਬੀ ਮਿਟ ਗਈ ਤਾਂ ਫਿਰ ਉਨ੍ਹਾਂ ਨੂੰ ਵੋਟਾਂ ਕੌਣ ਪਾਵੇਗਾ। ਕਾਂਗਰਸ ਜਦੋਂ-ਜਦੋਂ ਸੱਤਾ ਚ ਆਈ ਹੈ ਗ਼ਰੀਬਾਂ ਦੀ ਹਾਲਤ ਹੋਰ ਖ਼ਰਾਬ ਹੋ ਗਈ ਹੈ।

 

ਉਨ੍ਹਾਂ ਕਿਹਾ ਕਿ ਸਾਲ 2004 ਚ ਵੀ ਕਾਂਗਰਸ ਨੇ ਅਜਿਹਾ ਹੀ ਵਾਅਦਾ ਕੀਤਾ ਸੀ ਅਤੇ ਸਾਲ 2009 ਚ ਵੀ। ਪਰ ਅੰਕੜਿਆਂ ਨੂੰ ਦੇਖੀਏ ਤਾਂ ਸਾਲ 2012 ਚ ਦੇਸ਼ ਗ਼ਰੀਬੀ ਦੇ ਮਾਮਲੇ ਚ ਪਾਕਿਸਤਾਨ ਵਰਗੇ ਖ਼ਸਤਾ ਹਾਲ ਮੁਲਤ ਤੋਂ ਵੀ ਪਿੱਛੇ ਸੀ। ਮੋਦੀ ਸਰਕਾਰ ਚ ਹਾਲਾਤ ਬਦਲੇ ਹਨ ਅਤੇ ਅੱਜ ਹਰੇਕ ਮਿੰਟ 44 ਭਾਰਤੀ ਲੋਕ ਬੇਹੱਦ ਗ਼ਰੀਬੀ ਦੀ ਹੱਦ ਤੋਂ ਉਪਰ ਆ ਰਹੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp target congress over poverty here is what bjp spokesperson rajiv ranjan says