ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਨੂੰ ਮੁੜ ਸੱਤਾ ’ਚ ਆਉਣ ’ਤੇ ਕਰਾਂਗੇ ਖ਼ਤਮ: ਅਮਿਤ ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਚੰਬਾ ਜ਼ਿਲ੍ਹੇ ਦੇ ਚੌਗਾਨ ਮੈਦਾਨ ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਮੁੜ ਤੋਂ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਕਸ਼ਮੀਰ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲੀ ਧਾਰਾ 370 ਨੂੰ ਖਤਮ ਕਰ ਦਿੱਤਾ ਜਾਵੇਗਾ।

 

ਕੌਮੀ ਸੁਰੱਖਿਆ ਦੇ ਨਾਂ ’ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਉਦੋਂ ਕੁਝ ਨਹੀਂ ਕੀਤਾ ਜਦੋਂ ਪਾਕਿਸਤਾਨ ਨੇ 5 ਭਾਰਤੀ ਫੌਜੀਆਂ ਦੇ ਸਿਰ ਵੱਢ ਲਏ ਪਰ ਮੋਦੀ ਸਰਕਾਰ ਦੇ ਸ਼ਾਸਨਕਾਲ ਚ ਬਾਲਾਕੋਟ ਚ ਹਵਾਈ ਹਮਲੇ ਹੋਏ।

 

ਸ਼ਾਹ ਨੇ ਕਿਹਾ ਕਿ ਕਾਂਗਰਸੀ ਆਗੂ ਪਾਕਿਸਤਾਨ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਜਦਕਿ ਪਾਕਿਸਤਾਨ ਸਿਰਫ ਭਾਰਤ ਦੀਆਂ ਸਰਹੱਦਾਂ ’ਤੇ ਗੋਲੀਬਾਰੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੇਕਰ ਇਕ ਗੋਲੀ ਚਲਾਵੇਗਾ ਤਾਂ ਅਸੀਂ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗੇ।

 

ਭਾਜਪਾ ਪ੍ਰਧਾਨ ਨੇ ਕਿਹਾ, ਜੇਕਰ ਤੁਸੀਂ 1984 ਸਿੱਖ ਕਤਲੇਆਮ ਬਾਰੇ ਪੁੱਛਦੇ ਹੋ ਤਾਂ ਕਾਂਗਰਸ ਕਹਿੰਦੀ ਹੈ ਕਿ ਹੋਇਆ ਤਾਂ ਹੋਇਆ। ਜੇਕਰ ਤੁਸੀਂ ਮੁੰਬਈ ਹਮਲਿਆਂ ਅਤੇ ਕਸ਼ਮੀਰੀ ਪੰਡਤਾਂ ਦੇ ਪਲਾਇਨ ਬਾਰੇ ਸਵਾਲ ਪੁੱਛਦੇ ਹੋ ਤਾਂ ਕਾਂਗਰਸ ਕਹੇਗੀ ਕਿ ਹੋਇਆ ਤਾਂ ਹੋਇਆ।

 

ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਮੁਖੀ ਰਾਹੁਲ ਗਾਂਧੀ ਦਾ ਮੂੰਹ ਪੀਲਾ ਪੈ ਗਿਆ ਸੀ ਜਦੋਂ ਜੇਐਨਯੂ ਚ ਦੇਸ਼ ਦੇ ਟੁਕੜੇ ਕਰਨ  ਬਾਰੇ ਨਾਅਰੇ ਲਾਉਣ ਵਾਲਿਆਂ ਨੂੰ ਜੇਲ੍ਹ ਚ ਸੁੱਟ ਦਿੱਤਾ ਗਿਆ ਸੀ ਤੇ ਹੁਣ ਕਾਂਗਰਸ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਚ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਉਣ ਦੀ ਥਾਂ ਦੇਸ਼ਧ੍ਰੋਹ ਦੇ ਕਾਨੂੰਨਾਂ ਨੂੰ ਸੋਧਣ ਦਾ ਐਲਾਨ ਕੀਤਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP to scrap Article 370 if voted back to power Says Amit Shah in Himachal Pradesh