ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਸੜੇ ਹੋਏ ਮੋਦੀ ਤੇ BJP ਦਾ ਨਾਅਰਾ ਨਹੀਂ ਜਪਾਂਗੀ: ਮਮਤਾ ਬੈਨਰਜੀ

ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਜੈ ਸ਼੍ਰੀ ਰਾਮ ਭਾਜਪਾ ਦਾ ਨਾਅਰਾ ਹੈ ਤੇ ਉਹ ਹਰੇਕ ਆਦਮੀ ਨੂੰ ਇਹ ਨਾਅਰਾ ਲਗਾਉਣ ਲਈ ਮਜਬੂਰ ਕਰ ਰਹੀ ਹੈ। ਮਮਤਾ ਨੇ ਚੋਣ ਰੈਲੀ ਚ ਪੁੱਛਿਆ, ਕੀ ਚੋਣਾਂ ਆਉਣ ਤੇ ਰਾਮ ਚੰਦਰ ਭਾਜਪਾ ਦੇ ਚੋਣ ਏਜੰਟ ਬਣ ਜਾਂਦੇ ਹਨ?

 

ਮਮਤਾ ਨੇ ਕਿਹਾ ਕਿ ਭਾਜਪਾ ਅਤੇ ਨਰਿੰਦਰ ਮੋਦੀ ਜੋ ਚਾਹੁੰਦੇ ਹਨ, ਉਹ ਬੋਲਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਪੱਛਮੀ ਬੰਗਾਲ ਦਾ ਸਭਿਆਚਾਰ ਕਦੇ ਅਜਿਹਾ ਨਹੀਂ ਰਿਹਾ ਜਿਹੜਾ ਭਗਵਾ (ਕੇਸਰੀ) ਪਾਰਟੀ ਬਣਾਉਣਾ ਚਾਹ ਰਹੀ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਦਾ ਨਾਅਰਾ ਬੰਕਿਮ ਚੰਦਰ ਚਟੋਪਾਧਿਆਏ ਦਾ ਵੰਦੇਮਾਤਰਮ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜੈ ਹਿੰਦ ਹੈ।

 

ਮਮਤਾ ਨੇ ਅੱਗੇ ਕਿਹਾ, ਮੈਂ ਤੁਹਾਡਾ ਨਾਅਰਾ ਕਿਉਂ ਬੋਲਾਂ? ਮੈਂ ਸੜੇ ਹੋਏ ਮੋਦੀ ਜਾਂ ਸੜੀ ਹੋਈ ਭਾਜਪਾ ਦਾ ਨਾਂ ਨਹੀਂ ਜਪਾਂਗੀ। ਉਹ ਬੰਗਾਲ ਦੇ ਸਭਿਆਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਨੇ ਕਿਹਾ ਕਿ ਕਿਸੇ ਇਕ ਵਿਅਕਤੀ ਦਾ ਨਾਂ ਜਪਣਾ ਬੰਗਾਲ ਦੇ ਲੋਕਾਂ ਦਾ ਸਭਿਆਚਾਰ ਨਹੀਂ ਹੈ।

 

ਮਮਤਾ ਨੇ ਭਾਜਪਾ ਤੇ ਵਰਦਿਆਂ ਕਿਹਾ ਕਿ ਭਾਜਪਾ ਆਪਣੇ 5 ਸਾਲ ਚ ਇਕ ਰਾਮ ਮੰਦਰ ਨਹੀਂ ਬਣਵਾ ਸਕੀ, ਫਿਰ ਵੀ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਫਿਰਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP trying to force everyone to say Jai Shri Ram says Mamata Banerjee