ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੂੰ ਮਿਲੇ ਬਹੁਮਤ ’ਤੇ ਓਵੈਸੀ ਨੇ ਖੁੱਲ੍ਹ ਕੇ ਦਿੱਤਾ ਬਿਆਨ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਭਾਜਪਾ ਨੂੰ ਜ਼ਬਰਦਸਤ ਬਹੁਮਤ ਪ੍ਰਾਪਤ ਹੋਇਆ ਹੈ। ਵੀਰਵਾਰ 23 ਮਈ ਨੂੰ ਚੋਣ ਨਤੀਜੇ ਆਉਣ ਮਗਰੋਂ ਸ਼ੁੱਕਰਵਾਰ ਨੂੰ ਏਆਈਐਮਆਈਐਮ ਦੇ ਚੀਫ਼ ਅਸਦੁੱਦੀਨ ਓਵੈਸੀ ਨੇ ਕਿਹਾ ਕਿ ਹੁਣ ਭਾਜਪਾ ਨੂੰ ਆਪਣੇ ਵਾਅਦਿਆਂ ਤੇ ਕੰਮ ਕਰਨਾ ਪਵੇਗਾ ਕਿਉਂਕਿ ਭਾਜਪਾ ਨੂੰ ਇੰਨੀਆਂ ਵੋਟਾਂ ਮਿਲੀਆਂ ਹਨ।

 

ਓਵੈਸੀ ਨੇ ਅੱਗੇ ਕਿਹਾ ਕਿ ਲੋਕਾਂ ਭਾਜਪਾ ਕੋਲੋਂ ਕੰਮ ਦੇ ਆਧਾਰ ਤੇ ਜਵਾਬ ਮੰਗਣਗੇ। ਰਿਜਨਲ ਪਾਰਟੀ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਾਂਗਰਸ ਰੋਕ ਨਹੀਂ ਸਕੀ, ਇਸ ਲਈ ਹੁਣ ਰਿਜਨਲ ਪਾਰਟੀਆਂ ਦਾ ਮਹੱਤਵ ਵੱਧ ਜਾਂਦਾ ਹੈ। ਆਂਧਰਾ ਪ੍ਰਦੇਸ਼ ਚ ਜਗਨ ਮੋਹਨ ਰੈੱਡੀ ਦੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ, ਜਿਹੜੀ ਇਕ ਰਿਜਨਲ ਪਾਰਟੀ ਹੈ। ਜਿੱਥੇ ਵੀ ਕਾਂਗਰਸ ਸੀ, ਉੱਥੇ ਭਾਜਪਾ ਨੇ ਜਿੱਤ ਦਰਜ ਕੀਤੀ।’
 

ਓਵੈਸੀ ਨੇ ਕਿਹਾ ਕਿ ਭਾਜਪਾ ਦਾ ਮਜ਼ਬੂਤ ਪੱਖ ਦੇਸ਼ਭਗਤੀ ਅਤੇ ਹਿੰਦੂ ਪਛਾਣ ਹੈ। ਇਸ ਤੋਂ ਇਲਾਵਾ ਚੋਣਾਂ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਚੰਗੀ ਤਰ੍ਹਾਂ ਕੀਤੀ।

 

ਆਪਣੀ ਪਾਰਟੀ ਦੇ ਏਜੰਡੇ ਬਾਰੇ ਓਵੈਸੀ ਨੇ ਕਿਹਾ ਕਿ ਸਾਡਾ ਏਜੰਡਾ ਹੈ ਕਿ ਅਸੀਂ ਸਾਰੇ ਦੇਸ਼ ਚ ਫੈਲੀਏ। ਸਭ ਤੋਂ ਪਹਿਲਾਂ ਅਸੀਂ ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਤਕ ਪਹੁੰਚਣਾ ਚਾਹੁੰਦੇ ਹਨ। ਓਵੈਸੀ ਨੇ ਹੈਦਰਾਬਾਦ ਚ ਭਾਜਪਾ ਦੇ ਭਗਵੰਤ ਰਾਓ ਨੂੰ 2,82,186 ਵੋਟਾਂ ਨਾਲ ਹਰਾਇਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP will have to work on their promises now as they have got huge mandate says Owaisi