ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਸ ਲੜਾਂਗੀ, ਮੁਆਫ਼ੀ ਨਹੀਂ ਮੰਗਾਂਗੀ, ਰਿਹਾਅ ਹੋਣ ਤੋਂ ਬਾਅਦ ਬੋਲੀ ਪ੍ਰਿਅੰਕਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee)  ਉੱਤੇ ਮੀਮ ਬਣਾਉਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ (Supreme Court) ਤੋਂ ਜ਼ਮਾਨਤ (Bail) ਮਿਲਣ ਤੋਂ ਬਾਅਦ ਰਿਹਾਅ ਹੋਈ ਭਾਜਪਾ ਵਰਕਰ ਪ੍ਰਿਅੰਕਾ ਸ਼ਰਮਾ (Priyanka Sharma) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਬੇਲ ਮਿਲਣ ਦੇ 18 ਘੰਟੇ ਬਾਅਦ ਰਿਹਾਅ ਕੀਤਾ ਗਿਆ। ਨਿਊਜ਼ ਏਜੰਸੀ ਪ੍ਰਿਅੰਕਾ ਨੂੰ ਸ਼ਰਮਾ ਨੇ ਕਿਹਾ ਕਿ ਮੈਨੂੰ ਬੇਲ ਕਲ ਮਿਲ ਗਈ ਪਰ ਮੈਨੂੰ 18 ਘੰਟੇ ਤੱਕ ਜ਼ਮਾਨਤ ਨਹੀਂ ਦਿੱਤੀ ਗਈ।

 

ਇਸ ਤੋਂ ਇਲਾਵਾ ਪ੍ਰਿਅੰਕਾ ਸ਼ਰਮਾ ਨੇ ਦੋਸ਼ ਲਗਾਇਆ ਕਿ ਉਸ ਨੂੰ ਅਤੇ ਉਸ ਦੀ ਵਕੀਲ ਅਤੇ ਪਰਿਵਾਰਕ ਮੈਂਬਰਾਂ ਨਾਲ ਨਹੀਂ ਮਿਲਣ ਦਿੱਤਾ ਗਿਆ। ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਉਸ ਨੂੰ ਮੁਆਫ਼ੀਨਾਮੇ ਉੱਤੇ ਦਸਤਖ਼ਤ ਕਰਨ ਨੂੰ ਵੀ ਕਿਹਾ ਗਿਆ।  ਉਸ ਨੇ ਕਿਹਾ, ਮੈਂ ਆਪਣੇ ਕੇਸ  ਲੜਾਂਗੀ ਅਤੇ ਮੁਆਫ਼ੀ ਨਹੀਂ ਮੰਗਾਂਗੀ।

 

 

 

 

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਕੇਸ 'ਚ ਗ੍ਰਿਫ਼ਤਾਰ ਭਾਜਪਾ ਦੀ ਮਹਿਲਾ ਕਾਰਕੁੰਨ ਪ੍ਰਿਅੰਕਾ ਸ਼ਰਮਾ ਨੂੰ ਮੰਗਲਵਾਰ ਨੂੰ ਜ਼ਮਾਨਤ ਉੱਤੇ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤਾ ਸੀ।

 

ਤ੍ਰਿਣਮੂਲ ਕਾਂਗਰਸ ਦੇ ਨੇਤਾ ਆਗੂ ਵਿਭਾਸ ਹਾਜਰਾ ਦੀ ਸ਼ਿਕਾਇਤ 'ਤੇ ਭਾਜਪਾ ਵਰਕਰ ਪ੍ਰਿਅੰਕਾ ਸ਼ਰਮਾ ਨੂੰ 10 ਮਈ ਨੂੰ ਪੱਛਮੀ ਬੰਗਾਲ ਪੁਲਿਸ ਨੇ ਧਾਰਾ 500 (ਮਾਨਹਾਨੀ) ਅਤੇ ਸੂਚਨਾ ਤਕਨਾਲੋਜੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਸੀ। ਹਾਵੜਾ ਦੀ ਸਥਾਨਕ ਅਦਾਲਤ ਨੇ ਪ੍ਰਿਅੰਕਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Youth Wing Convenor Priyanka Sharma I will fight this case I will not apologise