ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਦੇ ਵੱਡੇ ਆਗੂਆਂ ਦੇ ਦਿਲ ਹੀ ਨਹੀਂ, ਬਲੱਡ ਗਰੁੱਪ ਵੀ ਨਹੀਂ ਮਿਲਦੇ

ਭਾਰਤ ਦੇ ਵੱਡੇ ਆਗੂਆਂ ਦੇ ਦਿਲ ਹੀ ਨਹੀਂ, ਬਲੱਡ ਗਰੁੱਪ ਵੀ ਨਹੀਂ ਮਿਲਦੇ

ਲੋਕ ਸਭਾ ਚੋਣਾਂ ਦਾ ਮੈਦਾਨ ਹੁਣ ਹੌਲੀ–ਹੌਲੀ ਭਖਦਾ ਜਾ ਰਿਹਾ ਹੈ। ਇਸ ਦੌਰਾਨ ਇੱਕ ਵਿਲੱਖਣ ਵਿਸ਼ਲੇਸ਼ਣ ਤੇ ਮੁਲਾਂਕਣ ਦੌਰਾਨ ਸਾਹਮਣੇ ਆਇਆ ਹੈ ਕਿ ਜਿਵੇਂ ਭਾਰਤ ਦੇ ਪ੍ਰਮੁੱਖ ਆਗੂਆਂ ਦੇ ਦਿਲ ਨਹੀਂ ਮਿਲਦੇ, ਤਿਵੇਂ ਹੀ ਉਨ੍ਹਾਂ ਦੇ ਬਲੱਡ ਗਰੁੱਪ ਵੀ ਆਪਸ ਵਿੱਚ ਮੇਲ ਨਹੀਂ ਖਾਂਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਬਸਪਾ ਮੁਖੀ ਮਾਇਆਵਤੀ ਦੇ ਬਲੱਡ ਗਰੁੱਪ ਵੱਖੋ–ਵੱਖਰੇ ਹਨ।

 

 

ਸਿਆਸੀ ਪਾਰਟੀਆਂ ਦੇ ਡੀਐੱਨਏ ਬਾਰੇ ਸਭ ਭਲੀਭਾਂਤ ਜਾਣਦੇ ਤੇ ਸਮਝਦੇ ਹਨ ਪਰ ਉਨ੍ਹਾਂ ਦੇ ਆਗੂਆਂ ਦਾ ਸਰੀਰਕ ਡੀਐੱਨਏ ਵੀ ਉਨ੍ਹਾਂ ਦੀ ਪਾਰਟੀ ਦੇ ਰਾਹ ’ਤੇ ਹੀ ਚੱਲਦਾ ਹੈ। ਪੰਜ ਸਾਲਾਂ ਤੋਂ ਆਪਣੇ ਤਿੱਖੇ ਰਵੱਈਏ ਤੇ ਸਾਰੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਉੱਤੇ ਸੱਟ ਮਾਰਦੇ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਲੱਡ ਗਰੁੱਪ ਏ–ਪਾਜ਼ਿਟਿਵ ਹੈ। ਰਾਫ਼ੇਲ ਤੇ ਬੇਰੋਜ਼ਗਾਰੀ ਦੇ ਮੁੱਦੇ ਉੱਤੇ ਸਰਕਾਰ ਨੂੰ ਮਜ਼ਬੂਤੀ ਨਾਲ ਘੇਰਨ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਗਰੁੱਪ ਬੀ–ਨੈਗੇਟਿਵ ਹੈ। ਉਨ੍ਹਾਂ ਦੀ ਭੈਣ ਤੇ ਪਾਰਟੀ ਮਾਮਲਿਆਂ ਲਈ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪ੍ਰਿਯੰਕਾ ਗਾਂਧੀ ਵਾਡਰਾ ਦਾ ਬਲੱਡ ਗਰੁੱਪ ਓ–ਨੈਗੇਟਿਵ ਹੈ।

 

 

ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਦੇਸ਼ ਨੂੰ ਆਪਣੀ ਚੋਣ–ਰਣਨੀਤੀ ਦਾ ਲੋਹਾ ਮੰਨਵਾਉਣ ਵਾਲੇ ਅਮਿਤ ਸ਼ਾਹ ਦਾ ਬਲੱਡ ਗਰੁੱਪ ਏ–ਪਾਜ਼ਿਟਿਵ ਹੈ। ਕੇਂਦਰ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਲੱਡ ਗਰੁੱਪ ਏ–ਪਾਜ਼ਿਟਿਵ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੂਬੇ ਵਿੱਚ ਭਾਜਪਾ ਦਾ ਸਾਲ 2014 ਦਾ ਪ੍ਰਦਰਸ਼ਨ ਦੁਹਰਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਯੋਗੀ ਆਦਿੱਤਿਆਨਾਥ ਦਾ ਬਲੱਡ ਗਰੁੱਪ ਏਬੀ–ਪਾਜ਼ਿਟਿਵ ਹੈ। ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਬਲੱਡ ਗਰੁੱਪ ਏਬੀ–ਪਾਜ਼ਿਟਿਵ ਹੈ।

 

 

ਉੱਤਰ ਪ੍ਰਦੇਸ਼ ਵਿੱਚ 25 ਸਾਲਾਂ ਤੋਂ ਚੱਲੀ ਆ ਰਹੀ ਦਿਲਾਂ ਦੀ ਕੜਵਾਹਟ ਤੇ ਦੂਰੀਆਂ ਨੂੰ ਲਾਂਭੇ ਕਰ ਕੇ ਭਾਜਪਾ ਦੇ ਵਿਜੇ–ਰੱਥ ਨੂੰ ਰੋਕਣ ਲਈ ਤਤਪਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਮੁਖੀ ਮਾਇਆਵਤੀ ਦੇ ਬਲੱਡ ਗਰੁੱਪ ਇੱਕ ਹੀ ਹਨ। ਦੋਵਾਂ ਦਾ ਬਲੱਡ ਗਰੁੱਪ ਬੀ–ਪਾਜ਼ਿਟਿਵ ਹੈ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ ਬਲੱਡ ਗਰੁੱਪ ਬੀ–ਪਾਜ਼ਿਟਿਵ ਹੀ ਹੈ।

ਨਾਮ ਬਲੱਡ ਗਰੁੱਪ
ਨਰਿੰਦਰ ਮੋਦੀ ਏ–ਪਾਜ਼ਿਟਿਵ
ਅਮਿਤ ਸ਼ਾਹ ਏ–ਪਾਜ਼ਿਟਿਵ
ਰਾਜਨਾਥ ਸਿੰਘ ਏ–ਪਾਜ਼ਿਟਿਵ
ਆਦਿੱਤਿਆਨਾਥ ਯੋਗੀ ਏਬੀ–ਪਾਜ਼ਿਟਿਵ
ਅਖਿਲੇਸ਼ ਯਾਦਵ ਬੀ–ਪਾਜ਼ਿਟਿਵ
ਮੁਲਾਇਮ ਯਾਦਵ ਬੀ–ਪਾਜ਼ਿਟਿਵ
ਰਾਹੁਲ ਗਾਂਧੀ ਬੀ–ਨੇਗੇਟਿਵ
ਪ੍ਰਿਯੰਕਾ ਗਾਂਧੀ ਓ–ਨੈਗੇਟਿਵ
ਸੋਨੀਆ ਗਾਂਧੀ ਬੀ–ਨੈਗੇਟਿਵ
ਮਾਇਆਵਤੀ ਬੀ–ਪਾਜ਼ਿਟਿਵ
ਮੁਰਲੀ ਮਨੋਹਰ ਜੋਸ਼ੀ ਬੀ–ਪਾਜ਼ਿਟਿਵ
ਅਮਰ ਸਿੰਘ ਬੀ–ਪਾਜ਼ਿਟਿਵ
ਉਮਾ ਭਾਰਤੀ ਏਬੀ–ਪਾਜ਼ਿਟਿਵ
ਲਾਲ ਕ੍ਰਿਸ਼ਨ ਅਡਵਾਨੀ ਓ–ਪਾਜ਼ਿਟਿਵ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blood Groups of political parties leaders Blood Groups different