ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਆਗੂ ਹੀ ਨਹੀਂ, ਫ਼ਿਲਮੀ ਸਿਤਾਰੇ ਵੀ ਦਲ–ਬਦਲੀ ’ਚ ਰਹੇ ਅੱਗੇ

ਸਿਆਸੀ ਆਗੂ ਹੀ ਨਹੀਂ, ਫ਼ਿਲਮੀ ਸਿਤਾਰੇ ਵੀ ਦਲ–ਬਦਲੀ ’ਚ ਰਹੇ ਅੱਗੇ

ਆਪਣੀ ਇੱਜ਼ਤ ਤੇ ਸ਼ੋਹਰਤ ਦੇ ਦਮ ’ਤੇ ਸਿਆਸੀ ਆਕਾਸ਼ ਉੱਤੇ ਛਾ ਜਾਣ ਦੀ ਇੱਛਾ ਵੀ ਫ਼ਿਲਮੀ ਸਿਤਾਰਿਆਂ ਵਿੱਚ ਖ਼ੂਬ ਰਹੀ ਹੈ। ਪਰ ਬਦਲਦੇ ਦੌਰ ਨਾਲ ਇਹ ਸਿਤਾਰੇ ਵੀ ਵਕਤ ਨਾਲ ਸਿਆਸੀ ਆਗੂਆਂ ਵਾਂਗ ਹੀ ਇੱਕ ਤੋਂ ਦੂਜੀ ਪਾਰਟੀ ਵਿੱਚ ਜਾਣ ਤੋਂ ਕਦੇ ਪਿੱਛੇ ਨਹੀਂ ਰਹੇ।

 

 

ਇੱਕ ਵਕਤ ਹੁੰਦਾ ਸੀ, ਜਦੋਂ ਫ਼ਿਲਮੀ ਸਿਤਾਰੇ ਸਿਰਫ਼ ਆਗੂਆਂ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਹੀ ਪ੍ਰਚਾਰ ਕਰਦੇ ਹੁੰਦੇ ਸਨ। ਇਸ ਪਿੱਛੇ ਸਿਆਸੀ ਵਿਚਾਰਧਾਰਾ ਤਾਂ ਹੁੰਦੀ ਹੀ ਸੀ, ਨਾਲ ਹੀ ਖ਼ਾਸ ਆਗੂ ਨਾਲ ਵਿਅਕਤੀਗਤ ਰਿਸ਼ਤੇ ਵੀ ਹੁੰਦੇ ਸਨ। ਕੇਵਲ ਵਿਚਾਰਧਾਰਾ ਦੇ ਆਧਾਰ ਉੱਤੇ ਹੀ ਮਸ਼ਹੂਰ ਫ਼ਿਲਮ ਅਦਾਕਾਰ ਸਵਰਗੀ ਦੇਵਾਨੰਦ ਨੇ ਐਮਰਜੈਂਸੀ ਦੌਰਾਨ ਉਸ ਖਿ਼ਲਾਫ਼ ‘ਨੈਸ਼ਨਲ ਪਾਰਟੀ ਆਫ਼ ਇੰਡੀਆ’ ਬਣਾਈ ਸੀ। ਸਾਰੇ ਅਦਾਕਾਰਾਂ ਨੇ ਵਕਤ ਨਾਲ ਇੱਕ ਤੋਂ ਦੂਜੀ ਪਾਰਟੀ ਦਾ ਪੱਲਾ ਫੜਨਾ ਬਿਹਤਰ ਸਮਝਿਆ। ਸਿਆਸੀ ਪਾਰਟੀਆਂ ਵੀ ਉਨ੍ਹਾਂ ਨੂੰ ਭੀੜ ਖਿੱਚਣ ਵਾਲੇ ਸਟਾਰ ਪ੍ਰਚਾਰਕਾਂ ਵਜੋਂ ਵੇਖਦੇ ਰਹੇ ਹਨ।


 

ਅਮਿਤਾਭ ਬੱਚਨ

ਵੱਡੇ ਫ਼ਿਲਮ ਅਦਾਕਾਰ ਅਮਿਤਾਭ ਬੱਚਨ ਕਿਸੇ ਵੇਲੇ ਕਾਂਗਰਸ ਦੇ ਬਹੁਤ ਕਰੀਬੀ ਹੁੰਦੇ ਸਨ। ਗਾਂਧੀ–ਨਹਿਰੂ ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਨਾਤਾ ਰਿਹਾ। ਰਾਜੀਵ ਗਾਂਧੀ ਨਾਲ ਦੋਸਤੀ ਕਾਰਨ ਉਹ ਸਿਆਸਤ ਵਿੱਚ ਆਏ ਤੇ 1984 ਦੀ ਲੋਕ ਸਭਾ ਚੋਣ ਅਲਾਹਾਬਾਦ ਤੋਂ ਲੜੀ। ਉਨ੍ਹਾਂ ਹੇਮਵਤੀ ਨੰਦਨ ਬਹੁਗੁਣਾ ਨੂੰ ਹਰਾਇਆ। ਬਾਅਦ ਵਿੱਚ ਅਜਿਹੇ ਹਾਲਾਤ ਬਣੇ ਕਿ ਉਨ੍ਹਾਂ ਸਰਗਰਮ ਸਿਆਸਤ ਤੋਂ ਤੌਬਾ ਕਰ ਲਈ ਪਰ ਵੱਖੋ–ਵੱਖਰੀਆਂ ਪਾਰਟੀਆਂ ਦੇ ਨੇੜੇ ਮੰਨੇ ਜਾਂਦੇ ਰਹੇ। ਅਮਿਤਾਭ ਬੱਚਨ ਦੀ ਪਤਨੀ ਤੇ ਅਦਾਕਾਰਾ ਜਯਾ ਬੱਚਨ ਤਾਂ ਲੰਮੇ ਸਮੇਂ ਤੋਂ ਸਮਾਜਵਾਦੀ ਪਾਰਟੀ ’ਚ ਹਨ ਤੇ ਰਾਜ ਸਭਾ ਮੈਂਬਰ ਹਨ।

 

 

ਜਯਾਪ੍ਰਦਾ

ਦਲ–ਬਦਲੀ ਦੇ ਮਾਮਲੇ ਵਿੱਚ ਜਯਾ ਪ੍ਰਦਾ ਸ਼ਾਇਦ ਸਭ ਤੋਂ ਅੱਗੇ ਰਹੇ ਹਨ। ਜਯਾ ਪ੍ਰਦਾ ਪਹਿਲਾਂ ਤੇਲਗੂ ਦੇਸਮ ਪਾਰਟੀ ਵਿੱਚ ਰਹੇ। ਉਨ੍ਹਾਂ ਨੂੰ ਪਹਿਲਾਂ ਐੱਨਟੀ ਰਾਮਾਰਾਓ ਨੇ ਸਿਆਸਤ ਵਿੱਚ ਅੱਗੇ ਵਧਾਇਆ। ਬਾਅਦ ਵਿੱਚ ਉਨ੍ਹਾਂ ਦੇ ਜਵਾਈ ਚੰਦਰਬਾਬੂ ਨਾਇਡੂ ਨਾਲ ਆ ਗਏ। ਜਯਾ ਪ੍ਰਦਾ ਯੂਪੀ ਦੀ ਸਿਆਸ ਵਿੱਚ ਸਮਾਜਵਾਦੀ ਪਾਰਟੀ ਰਾਹੀਂ ਪੁੱਜੇ। ਸਮਾਜਵਾਦੀ ਪਾਰਟੀ ਤੋਂ ਉਹ ਦੋ ਵਾਰ ਰਾਮਪੁਰ ਤੋਂ ਸੰਸਦ ਮੈਂਬਰ ਬਣੇ। ਇਸ ਤੋਂ ਬਾਅਦ ਰਾਸ਼ਟਰੀ ਲੋਕ ਦਲ ਦਾ ਪੱਲਾ ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਫੜਿਆ ਪਰ ਹਾਰ ਗਏ। ਐਤਕੀਂ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਤੀਜੀ ਵਾਰ ਰਾਮਪੁਰ ਵਿੱਚ ਚੋਣ ਲੜਨ ਪੁੱਜੇ ਹਨ।

 

 

ਰਾਜ ਬੱਬਰ

ਫ਼ਿਲਮ ਅਦਾਕਾਰ ਰਾਜ ਬੱਬਰ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਵੀਪੀ ਸਿੰਘ ਦੇ ਜਨ–ਮੋਰਚਾ ਨਾਲ ਜੁੜ ਕੇ ਕੀਤੀ। ਬਾਅਦ ਵਿੱਚ ਉਹ ਮੁਲਾਇਮ ਯਾਦਵ ਦੇ ਨੇੜੇ ਆਏ ਤੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਆਪਣੀ ਟਿਕਟ ਉੱਤੇ 1996 ਦੀ ਲੋਕ ਸਭਾ ਚੋਣ ਵਿੱਚ ਲਖਨਊ ਸੀਟ ਤੋਂ ਅਟਲ ਬਿਹਾਰੀ ਵਾਜਪੇਈ ਵਿਰੁੱਧ ਉਤਾਰਿਆ ਪਰ ਉਹ ਚੋਣ ਹਾਰ ਗਏ। ਇਸ ਤੋਂ ਬਾਅਦ ਉਹ ਆਗਰਾ ਤੋਂ ਦੋ ਵਾਰ ਲਗਾਤਾਰ ਸੰਸਦ ਮੈਂਬਰ ਬਣੇ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਲ 2009 ਦੀ ਫ਼ਿਰੋਜ਼ਾਬਾਦ ਉੱਪ–ਚੋਣ ਵਿੱਚ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਵਜੋਂ ਸਮਾਜਵਾਦੀ ਪਾਰਟੀ ਦੇ ਡਿੰਪਲ ਯਾਦਵ ਨੂੰ ਹਰਾਇਆ।

 

 

ਸ਼ਤਰੂਘਨ ਸਿਨਹਾ

ਸ਼ਤਰੂਘਨ ਸਿਨਹਾ ਨੇ ਭਾਜਪਾ ਨਾਲ ਲੰਮੀ ਪਾਰੀ ਖੇਡੀ। ਉਹ ਭਾਜਪਾ ਤੋਂ ਸੰਸਦ ਮੈਂਬਰ ਰਹੇ, ਨਾਲ ਹੀ ਕੇਂਦਰੀ ਮੰਤਰੀ ਵੀ ਬਣੇ। ਕਈ ਵਰ੍ਹੇ ਪੁਰਾਣਾ ਭਾਜਪਾ ਨਾਲ ਉਨ੍ਹਾਂ ਦਾ ਨਾਤਾ ਟੁੱਟਣ ਕੰਢੇ ਹੈ। ਉਨ੍ਹਾਂ ਪਿਛਲੇ ਕੁਝ ਸਮੇਂ ਭਾਜਪਾ ਵਿਰੁੱਧ ਬਾਗ਼ੀ ਰੁਖ਼ ਅਪਣਾਇਆ ਹੋਇਆ ਹੈ। ਉਨ੍ਹਾਂ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਉਹ ਐਤਵਾਰ 6 ਅਪ੍ਰੈਲ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ।

 

 

ਮਨੋਜ ਤਿਵਾਰੀ, ਰਵੀਕਿਸ਼ਨ ਤੇ ਦਿਨੇਸ਼ ਲਾਲ ਨਿਰਹੂਆ

ਮਨੋਜ ਤਿਵਾਰੀ, ਰਵੀ ਕਿਸ਼ਨ ਤੇ ਦਿਨੇਸ਼ ਲਾਲ ਨਿਰਹੂਆ ਇਹ ਤਿੰਨੇ ਭੋਜਪੁਰੀ ਫ਼ਿਲਮਾਂ ਤੇ ਗੀਤ–ਸੰਗੀਤ ਦੇ ਖੇਤਰ ਦੇ ਹਰਮਨਪਿਆਰੇ ਕਲਾਕਾਰ ਹਨ। ਮਨੋਜ ਤਿਵਾਰੀ ਸਮਾਜਵਾਦੀ ਪਾਰਟੀ ਦੀ ਟਿਕਟ ਉੱਤੇ ਗੋਰਖਪੁਰ ਤੋਂ ਚੋਣ ਲੜ ਚੁੱਕੇ ਹਲ। ਪਰ ਉਨ੍ਹਾਂ ਨੂੰ ਜਿੱਤ ਨਸੀਬ ਨਹੀਂ ਹੋਈ। ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਬਣੇ। ਰਵੀਕਿਸ਼ਨ ਕਾਂਗਰਸ ਦੀ ਟਿਕਟ ਉੱਤੇ ਜੌਨਪੁਰ ਤੋਂ ਪਿਛਲੀ ਵਾਰ ਚੋਣ ਲੜੇ ਸਨ ਪਰ ਹਾਰ ਗਏ ਸਨ। ਸਰਕਾਰ ਵਿੱਚ ਉਹ ਅਖਿਲੇਸ਼ ਯਾਦਵ ਦੇ ਨੇੜੇ ਆ ਗਏ ਸਨ। ਹੁਣ ਰਵੀ ਕਿਸ਼ਨ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੂੰ ਵੀ ਪੂਰਵਾਂਚਲ ਦੀ ਕਿਸੇ ਸੀਟ ਤੋਂ ਚੋਣ ਲੜਾਏ ਜਾਣ ਦੀ ਤਿਆਰੀ ਹੈ। ਭੋਜਪੁਰੀ ਫ਼ਿਲਮਾਂ ਦੇ ਕਲਾਕਾਰ ਦਿਨੇਸ਼ ਲਾਲ ਨਿਰਹੂਆ ਸਮਾਜਵਾਦੀ ਪਾਰਟੀ ਦਾ ਪ੍ਰਚਾਰ ਕਰ ਚੁੱਕੇ ਹਨ। ਹੁਣ ਉਹ ਭਾਜਪਾ ਵਿੱਚ ਵੱਡੀ ਪਾਰੀ ਖੇਡਣ ਦੀ ਤਿਆਰੀ ਵਿੱਚ ਦੱਸੇ ਜਾਂਦੇ ਹਨ।

ਸਿਆਸੀ ਆਗੂ ਹੀ ਨਹੀਂ, ਫ਼ਿਲਮੀ ਸਿਤਾਰੇ ਵੀ ਦਲ–ਬਦਲੀ ’ਚ ਰਹੇ ਅੱਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Stars also not lagging behind in defection