ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਖਿਲਾਫ਼ ਲੜੇ BSP ਉਮੀਦਵਾਰ, ਸਾਬਕਾ MP ਤੇ ਸਾਬਕਾ MLA ਭਾਜਪਾ ’ਚ ਸ਼ਾਮਲ

ਲੋਕਸਭਾ ਚੋਣਾਂ ਤੋਂ ਪਹਿਲਾਂ ਸਪਾ, ਬਸਪਾ, ਕਾਂਗਰਸ ਤੇ ਰਾਲੋਦ ਤੇ ਸਾਬਕਾ ਸੰਸਦ ਮੈਂਬਰ, ਸਾਬਕਾ ਵਿਧਾਇਕ ਤੇ ਉਮੀਦਵਾਰ ਰਹੇ ਲਗਭਗ ਇਕ ਦਰਜਨ ਆਗੂ ਅੱਜ ਮੰਗਲਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਏ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਚ ਮੁਖ ਤੌਰ ਤੇ ਸਪਾ ਦੇ ਬਿਜਨੌਰ ਤੋਂ ਸਾਬਕਾ ਸੰਸਦ ਮੈਂਬਰ ਨਗੀਨਾ ਯਸ਼ਵੀਰ ਸਿੰਘ ਧੋਬੀ, ਰਾਸ਼ਟਰੀ ਲੋਕਦਲ ਦੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਜੌਨਪੁਰ ਦੇ ਵੰਸ਼ ਨਾਰਾਇਣ ਸਿੰਘ ਪਟੇਲ, ਆਗਰਾ ਤੋਂ ਬਸਪਾ ਦੇ ਸਾਬਕਾ ਵਿਧਾਇਕ ਗੋਟਿਆਰੀ ਲਾਲ ਦਵੇਸ਼ ਵਾਰਾਣਸੀ ਤੋਂ ਪਿਛਲੀ ਵਾਰ ਪੀਐਮ ਨਰਿੰਦਰ ਮੋਦੀ ਖਿਲਾਫ਼ ਬਸਪਾ ਦੇ ਲੋਕਸਭਾ ਉਮੀਦਵਾਰ ਵਿਜੇ ਪ੍ਰਕਾਸ਼ ਜੈਸਵਾਲ ਤੇ ਸਹਾਰਨਪੁਰ ਦੇ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਬਲਾਕ ਪ੍ਰਧਾਨ ਮੁਕੇਸ਼ ਚੌਧਰੀ ਸ਼ਾਮਲ ਹਨ।

 

ਇਸ ਤੋਂ ਇਲਾਵਾ ਲਖਨਊ ਦੇ ਸੋਸ਼ਲ ਵਰਕਰ ਤੇ ਟੀਵੀ ਡਿਬੇਟਰ ਕੈਪਟਨ ਸਿਕੰਦਰ ਰਿਜਵੀ, ਬਸਪਾ ਦੇ ਫਤਿਹਾਬਾਦ (ਆਗਰਾ) ਸਾਬਕਾ ਉਮੀਦਵਾਰ ਉਮੇਸ਼ ਸੈਤਿਆਂ, ਬਸਪਾ ਦੇ ਕੌਮੀ ਬੁਲਾਰੇ ਤੇ ਪ੍ਰਤਾਪਗੜ੍ਹ ਦੇ ਸਾਬਕਾ ਉਮੀਦਵਾਰ ਉਮੇਦ ਪ੍ਰਤਾਪ ਸਿੰਘ, ਇਟਾਵਾ ਤੋਂ ਰਿਟਾਇਰ ਡੀਜੀਪੀ ਸ਼ਿਵਨਾਥ ਚਕ (ਇਟਾਵਾ), ਗੋਰਖਪੁਰ ਦੇ ਰਿਟਾਇਰ ਇਨਕਮਟੈਕਸ ਕਮਿਸ਼ਨਰ ਡਾ. ਰਾਮ ਸਮੁਝ ਤੇ ਗੋਰਖ਼ਪੁਰ ਦੇ ਸਮਾਜਿਕ ਵਰਕਰ ਰਾਧਾਰਮਣ ਤਿਵਾੜੀ ਵੀ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਏ।

 

ਭਾਜਪਾ ਦੇ ਸੂਬਾਈ ਪ੍ਰਧਾਨ ਡਾ. ਮਹਿੰਦਰ ਨਾਥ ਪਾਂਡੇ ਨੇ ਇਨ੍ਹਾਂ ਨੂੰ ਭਾਜਪਾ ਵਲੋਂ ਸਨਮਾਨਤ ਪੱਟੀ ਪਹਿਨਾ ਕੇ ਮੈਂਬਰਸ਼ਿਪ ਦਵਾਈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP candidate contesting against Modi former MP and former MLA join BJP