ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSP ਮੁਖੀ ਮਾਇਆਵਤੀ ਨੇ ਕਾਂਗਰਸ ਤੋਂ ਕੀਤਾ ਕਿਨਾਰਾ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਲੋਕਸਭਾ ਚੋਣਾਂ ਚ BSP ਕਿਸੇ ਵੀ ਸੂਬੇ ਚ ਕਾਂਗਰਸ ਨਾਲ ਕੋਈ ਵੀ ਚੋਣ ਸਮਝੌਤਾ ਜਾਂ ਤਾਲਮੇਲ ਨਹੀਂ ਕਰੇਗੀ। ਉਨ੍ਹਾਂ ਨੇ ਮੰਗਲਵਾਰ ਨੂੰ ਪਾਰਟੀ ਆਗੂਆਂ ਨਾਲ ਡੂੰਘੀ ਬੈਠਕ ਕੀਤੀ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ।

 

ਬਸਪਾ ਦੁਆਰਾ ਜਾਰੀ ਬਿਆਨ ਚ ਕਿਹਾ ਗਿਆ ਕਿ ਮੀਟਿੰਗ ਚ ਉਨ੍ਹਾਂ ਸੂਬਿਆਂ ਚ ਵੀ ਪਾਰਟੀ ਦੀ ਤਿਆਰੀਆਂ ਦੀ ਵਿਸ਼ੇਸ਼ ਸਮਿਖਿਆ ਕੀਤੀ ਗਈ ਜਿਨ੍ਹਾਂ ਸੂਬਿਆਂ ਚ ਬਸਪਾ ਪਹਿਲੀ ਵਾਰ ਗਠਜੋੜ ਕਰਕੇ ਲੋਕਸਭਾ ਚੋਣਾਂ ਲੜ ਰਹੀ ਸੀ। ਬਿਆਨ ਚ ਕਿਹਾ ਗਿਆ ਹੈ ਕਿ ਮੀਟਿੰਗ ਚ ਇਕ ਵਾਰ ਫਿਰ ਸਪੱਸ਼ਟ ਕੀਤਾ ਗਿਆ, ‘ਬਸਪਾ ਕਿਸੇ ਵੀ ਸੂਬੇ ਚ ਕਾਂਗਰਸ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਚੋਣ–ਸਮਝੌਤਾ ਜਾਂ ਤਾਲਮੇਲ ਆਦਿ ਕਰਕੇ ਇਹ ਚੋਣਾਂ ਨਹੀਂ ਲੜੇਗੀ।’

 

ਉਨ੍ਹਾਂ ਕਿਹਾ ਕਿ ਬਸਪਾ ਤੇ ਸਪਾ ਦਾ ਗਠਜੋੜ ਦੋਨਾਂ ਪਾਸਿਓਂ ਤੋਂ ਆਪਸੀ ਸਨਮਾਨ ਤੇ ਪੂਰੀ ਸਾਫ ਨੀਅਤ ਨਾਲ ਕੰਮ ਕਰ ਰਿਹਾ ਹੈ ਤੇ ਉੱਤਰ ਪ੍ਰਦੇਸ਼, ਉਤਰਾਖੰਡ  ਤੇ ਮੱਧ ਪ੍ਰਦੇਸ਼ ਚ ਇਹ ‘ਫ਼ਸਟ ਤੇ ਪਰਫ਼ੈਕਟ’ ਅਲਾਇੰਸ ਮੰਨਿਆ ਜਾ ਹਿਹਾ ਹੈ, ਜਿਹੜਾ ਕਿ ਸਮਾਜਿਕ ਬਦਲਾਵ ਦੀ ਲੋੜਾਂ ਨੂੰ ਵੀ ਪੂਰਾ ਕਰਦਾ ਹੈ ਤੇ ਭਾਜਪਾ ਨੂੰ ਹਰਾਉਣ ਦੀ ਸਮਰਥਾ ਰੱਖਦਾ ਹੈ।

 

ਮਾਇਆਵਤੀ ਨੇ ਬਿਆਨ ਚ ਦਾਅਵਾ ਕੀਤਾ ਹੈ ਕਿ ਬਸਪਾ ਨਾਲ ਚੋਣਾਂ ਸਬੰਧੀ ਗਠਜੋੜ ਲਈ ਕਈ ਪਾਰਟੀ ਕਾਫੀ ਪੱਬਾਂ ਭਾਰ ਹਨ ਪਰ ਮਾੜੇ ਜਿਹੇ ਚੋਣ–ਲਾਭ ਲਈ ‘ਸਾਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਹੈ ਜਿਹੜਾ ਪਾਰਟੀ ਦੀ ਅਗਵਾਈ ਦੇ ਹਿੱਤ ਚ ਬੇਹਤਰ ਨਹੀਂ ਹੈ।’

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP chief Mayawati cancel alliance with Congress