ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਹਿੰਦੇ ਚੌਕੀਦਾਰ ਚੋਰ ਹੈ ਪਰ ਪੈਸੇ ਦੇਖੋ ਛਾਪਿਆਂ ’ਚ ਕਿੱਥੋਂ ਨਿਕਲ ਰਿਹੈ: PM ਮੋਦੀ

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁੱਖ ਦੇ ਜੱਦੀ ਖੇਤਰ ਲਾਤੂਰ ਚ ਚੋਣ ਰੈਲੀ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ ਤੇ ਵਿੰਨ–ਵਿੰਨ ਕੇ ਨਿਸ਼ਾਨੇ ਲਾਏ। ਮੱਧ ਪ੍ਰਦੇਸ਼ ਤੋਂ ਲੈ ਕੇ ਦਿੱਲੀ ਤਕ ਇਨਕਮ ਟੈਕਸ ਦੀ ਚੱਲ ਰਹੀ ਛਾਪੇਮਾਰੀ ਵੱਲ ਇਸ਼ਾਰਾ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਮੋਦੀ ਨੇ ਕਿਹਾ ਕਿ ਕਾਂਗਰਸ ਚ ਭ੍ਰਿਸ਼ਟਾਚਾਰ ਹੀ ਸ਼੍ਰਿਟਾਚਾਰ ਹੈ। ਤੁਸੀਂ ਦੇਖਿਆ ਹੋਵੇਗਾ ਕੱਲ੍ਹ ਪਰਸੋਂ ਕਿਵੇਂ ਕਾਂਗਰਸ ਦੇ ਵਪਾਰੀਆਂ ਦੇ ਘਰੋਂ ਬਕਸਿਆਂ ਚ ਭਰੇ ਹੋਏ ਨੋਟ ਮਿਲ ਰਹੇ ਹਨ। ਨੋਟ ਨਾਲ ਵੋਟ ਖਰੀਦਣ ਦਾ ਇਹ ਪਾਪ ਇਨ੍ਹਾਂ ਦਾ ਸਿਆਸੀ ਸਭਿਆਚਾਰ ਰਿਹਾ ਹੈ।

 

ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਚ ਸਰਕਾਰ ਬਣੇ ਹਾਲੇ 6 ਮਹੀਨੇ ਵੀ ਨਹੀਂ ਹੋਏ ਪਰ ਇਨ੍ਹਾਂ ਦੀ ਕਲਾਕਾਰੀ ਵੇਖੋ, ਅਰਬਾਂ–ਖਰਬਾਂ ਰੁਪਏ ਲੁੱਟ ਦੇ ਸਬੂਤ ਮਿਲੇ ਹਨ। ਵੱਡੇ–ਵੱਡੇ ਲੋਕਾਂ ਦੇ ਬੰਗਲਿਆਂ ਤੋਂ ਕਰੋੜਾਂ ਦਾ ਕਾਲਾਧਨ ਇੱਧਰ ਉੱਧਰ ਹੋਇਆ ਹੈ। ਡਰ ਦੇ ਕਾਰਨ ਕੁਝ ਰਾਗਦਰਬਾਰੀ, ਇਨ੍ਹਾਂ ਦੇ ਖਾਸਮਖਾਸ ਉੱਥੇ ਪਹੁੰਚ ਗਏ ਕਿ ਪੈਸੇ ਜ਼ਬਤ ਨਾ ਹੋਵੇ ਤੇ ਦਬਾਅ ਬਣਾਉਣ ਲੱਗ ਪਏ।

 

ਮੋਦੀ ਨੇ ਕਿਹਾ ਕਿ ਪਾਕਿਸਤਾਨ ਜੋ ਚਾਹੁੰਦਾ ਹੈ, ਉਹੀ ਭਾਸ਼ਾ ਕਾਂਗਰਸ ਬੋਲਦੀ ਹੈ। ਜਿਹੜੀ ਭਾਸ਼ਾ ਪਾਕਿਸਤਾਨ ਦੀ ਹੈ, ਉਹੀ ਗੱਲਾਂ ਕਾਂਗਰਸ ਦੇ ਢਕੋਸਲਾ ਪੱਤਰ ਚ ਹੈ। ਲਾਤੂਰ ਚ ਰਾਸ਼ਟਰਵਾਦ ਤੇ ਕੇਂਦਰਿਤ ਆਪਣੇ ਭਾਸ਼ਣ ਚ ਮੋਦੀ ਨੇ ਪਾਕਿਸਤਾਨ ਦੇ ਨਾਲ ਕਾਂਗਰਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਕਿਹਾ ਕਿ ਪਾਕਿਸਤਾਨ, ਭਾਰਤ ਖਿਲਾਫ਼ ਕੋਈ ਝੂਠ ਬੋਲਦਾ ਹੈ ਤਾਂ ਕਾਂਗਰਸ ਤੁਰੰਤ ਉਸ ਨੂੰ ਇਕੱਠਾ ਕਰ ਲੈਂਦੀ ਹੈ।

 

ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ, ਜੰਮੂ–ਕਸ਼ਮੀਰ ਚ ਵੱਖਰਾ ਪ੍ਰਧਾਨ ਮੰਤਰੀ ਚਾਹੁਣ ਵਾਲਿਆਂ ਦੇ ਨਾਲ ਹੈ। ਕਾਂਗਰਸ ਕਹਿ ਰਹੀ ਹੈ ਕਿ ਜੰਮੂ–ਕਸ਼ਮੀਰ ਤੋਂ 370 ਕਦੇ ਨਹੀਂ ਹਟਾਈ ਜਾਵੇਗੀ ਤੇ ਹਿੰਸਾ ਵਾਲੇ ਇਲਾਕਿਆਂ ਚ ਫ਼ੌਜੀਆਂ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਵਾਪਸ ਲੈ ਲਵਾਂਗੇ। ਪਾਕਿਸਤਾਨ ਵੀ ਤਾਂ ਇਹੀ ਚਾਹੁੰਦਾ ਹੈ ਜਿਹੜੀ ਗੱਲ ਕਾਂਗਰਸ ਦਾ ਢਕੋਸਲਾ ਪੱਤਰ ਕਹਿ ਰਿਹਾ ਹੈ।

 

ਇਸ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਰਾਸ਼ਟਰਵਾਦ ਸਾਡੀ ਪ੍ਰੇਰਣਾ ਹੈ, ਇਸੇ ਭਾਵਨਾ ਨਾਲ ਨਵੇਂ ਭਾਰਤ ਦੀ ਨਿਰਮਾਣ ਲਈ ਅਸੀਂ ਦੇਸ਼ ਦੇ ਹਰੇਕ ਨਾਗਰਿਕ ਦੀ ਹਿੱਸੇਦਾਰੀ ਚਾਹੁੰਦੇ ਹਨ। ਮੋਦੀ ਨੇ ਕਿਹਾ ਕਿ ਅਸੀਂ 5 ਸਾਲਾਂ ਚ ਸਭ ਵੱਡੀ ਕਮਾਈ ਕੀਤੀ ਹੈ, ਵਿਸ਼ਵਾਸ।

 

ਸ਼ਿਵਸੈਨਾ ਮੁਖੀ ਉੱਧਵ ਠਾਕਰੇ ਨਾਲ ਮੰਚ ਸਾਂਝੀ ਕਰ ਰਹੇ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਵਾਲੇ ਕਹਿ ਰਹੇ ਹਨ ਕਿ ਅਸੀਂ ਦੇਸ਼ਧ੍ਰੋਹ ਦਾ ਕਾਨੂੰਨ ਹਟਾਵਾਂਗੇ, ਮੈਂ ਕਹਿੰਦਾ ਹਾ ਕਿ ਪਹਿਲਾਂ ਸ਼ੀਸ਼ੇ ਚ ਜਾ ਕੇ ਆਪਣਾ ਮੁੰਹ ਦੇਖੋ। ਤੁਸੀਂ ਕਾਂਗਰਸ ਵਾਲਿਆਂ ਨੇ ਹੀ ਬਾਲਾਸਾਹਿਬ ਠਾਕਰੇ ਦੀ ਨਾਗਰਿਕਤਾ ਖੋਹ ਲਈ ਸੀ, ਉਨ੍ਹਾਂ ਦਾ ਵੋਟ ਪਾਉਣ ਦਾ ਹੱਕ ਖੋਹ ਲਿਆ ਸੀ।

 

ਮੋਦੀ ਨੇ ਕਿਹਾ ਕਿ ਕਾਂਗਰਸ ਸਿਰਫ਼ ਇਕ ਹੀ ਪਰਿਵਾਰ ਦੇ ਵਿਕਾਸ ਚ ਲਗੀ ਹੈ। ਪਰਿਵਾਰਵਾਦੀ ਪਾਰਟੀਆਂ ਨੂੰ ਬਾਲਾ ਸਾਹਿਬ ਠਾਕਰੇ ਜੀ ਤੋਂ ਸਿੱਖ ਲੈਣੀ ਚਾਹੀਦੀ ਹੈ। ਉਹ ਚਾਹੁੰਦੇ ਤਾਂ ਖੁੱਦ ਮੁੱਖ ਮੰਤਰੀ ਬਣ ਸਕਦੇ ਸੀ, ਉਹ ਚਾਹੁੰਦੇ ਤਾਂ ਉੱਧਵ ਠਾਕਰੇ ਜੀ ਨੂੰ ਮੁੱਖ ਮੰਤਰੀ ਬਣਾ ਸਕਦੇ ਸਨ ਪਰ ਉਨ੍ਹਾਂ ਨੇ ਉਹ ਰਸਤਾ ਨਹੀਂ ਚੁਣਿਆ।

 

ਪੀਐਮ ਮੋਦੀ ਨੇ ਕਿਹਾ ਕਿ ਸਾਡਾ ਸਭਿਆਚਾਰ ਅਤੇ ਰਵਾਇਤ ਦੀ ਰਖਿਆ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਹੀ ਸਾਡੇ ਸਾਰੇ ਕੰਮ ਅਤੇ ਸੰਕਲਪ ਹਨ। ਘੁਸਪੈਠ ਨੂੰ ਪੂਰੀ ਤਰ੍ਹਾਂ ਬੰਦ ਕਰਾਂਗੇ, ਇਹ ਸਾਡਾ ਸੰਕਲਪ ਹੈ। ਨਕਸਲੀਆਂ ਤੇ ਰੋਕ ਲਗਾਵਾਂਗੇ ਤੇ ਆਦਿਵਾਸੀਆਂ ਤਕ ਵਿਕਾਸ ਦਾ ਲਾਭ ਪਹੁੰਚਾਉਣ ਲਈ ਅਸੀਂ ਦਿਨ–ਰਾਤ ਮਿਹਨਤ ਕੀਤੀ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Called watchman is a thief but where is the money going out in raids says PM Modi