ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਜ਼ਾਬਤੇ ਦੇ ਬਾਵਜੂਦ PRTC ਦੀਆਂ ਬਸਾਂ ’ਤੇ ਕੈਪਟਨ ਦੇ ਪੋਸਟਰ

ਫ਼ੋਟੋ: ਭਾਰਤ ਭੂਸ਼ਣ, ਪਟਿਆਲਾ, ਹਿੰਦੁਸਤਾਨ ਟਾਈਮਜ਼

 

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੀਆਂ ਬਸਾਂ, ਸੂਬਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਤਿਹਾਰ ਵਾਲੇ ਲਗੇ ਹੋਏ ਪੋਸਟਰਾਂ ਦੇ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਹਾਲੇ ਵੀ ਸੂਬੇ ਭਰ ਚੱਲ ਰਹੀਆਂ ਹਨ ਜਦਕਿ ਲੰਘੇ ਐਤਵਾਰ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਹੈ

 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਪਹਿਲਾਂ ਹੀ ਸਾਰੇ ਵਿਭਾਗਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ।

 

ਇਨ੍ਹਾਂ ਪੋਸਟਰਾਂ ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ 21 ਮਹੀਨਿਆਂ ਦੀਆਂ "ਪ੍ਰਾਪਤੀਆਂ" ਦੀ ਸੂਚੀ ਦਿੱਤੀ ਗਈ ਹੈ ਜਿਵੇਂ ਕਿ ਕਿਸਾਨਾਂ ਦੀ ਕਰਜ਼ਾ–ਮਾਫੀ, ਨਸ਼ਾਖੋਰੀ ਦੀ ਰੋਕਥਾਮ ਲਈ ਅਫਸਰਾਂ (ਡੀਏਪੀਓ) ਪ੍ਰੋਗਰਾਮ ਸ਼ੁਰੂ ਕਰਨਾ, 'ਤੰਦਰੁਸਤ ਪੰਜਾਬ' ਮਿਸ਼ਨ ਦੇ ਹਿੱਸੇ ਵਜੋਂ ਨਕਲੀ ਖੁਰਾਕ ਵਸਤੂਆਂ ਦੇ ਵਪਾਰ ਅਤੇ ਨਸ਼ੀਲੇ ਪਦਾਰਥਾਂ 'ਤੇ ਪਾਬੰਦੀ ਲਗਾਉਣਾ ਆਦਿ।

 

ਸਰਕਾਰ ਨੇ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੋਇਆਂ ਕੁਝ ਮਹੀਨੇ ਪਹਿਲਾਂ ਬੱਸਾਂ 'ਤੇ ਪ੍ਰਚਾਰ ਸਮੱਗਰੀ ਨੂੰ ਲਗਵਾ ਦਿੱਤਾ ਸੀ ਪਟਿਆਲਾ ਤੋਂ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ, ਸੰਗਰੂਰ ਤੇ ਬਠਿੰਡਾ ਲਈ ਚੱਲਣ ਵਾਲੀਆ ਜ਼ਿਆਦਾਤਰ PRTC ਬੱਸਾਂਤੇ ਮੰਗਲਵਾਰ ਨੂੰ ਅਜੇ ਵੀ ਇਹ ਪੋਸਟਰਾਂ ਲਗੇ ਹੋਏ ਸਨ

 

ਇਹ ਪੁੱਛੇ ਜਾਣ 'ਤੇ ਕਿ ਇਨ੍ਹਾਂ ਪੋਸਟਰਾਂ ਨੂੰ ਬਸਾਂ ਤੋਂ ਹਾਲੇ ਕਿਉਂ ਨਹੀਂ ਹਟਾਇਆ ਗਿਆ ਤਾਂ ਇਕ ਪੀ.ਆਰ.ਟੀ.ਸੀ. ਬੱਸ ਕੰਡਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਇਸ ਬਾਰੇ ਕੋਈ ਨਿਰਦੇਸ਼ ਨਹੀਂ ਮਿਲੇ ਹਨ ਤੇ ਉਹ ਬਿਨਾਂ ਕਿਸੇ ਹੁਕਮ ਦੇ ਸੂਬਾ ਸਰਕਾਰ ਦੇ ਇਸ਼ਤਿਹਾਰਾਂ ਨੂੰ ਨਹੀਂ ਹਟਾ ਸਕਦੇ

 

ਪਰ ਪੀ.ਆਰ.ਟੀ.ਸੀ ਦੀ ਪ੍ਰਬੰਧਕੀ ਨਿਰਦੇਸ਼ਕ ਪੂਨਮਦੀਪ ਕੌਰ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਰਪੋਰੇਸ਼ਨ ਬਸਾਂ ਤੋਂ ਲਾਗੂ ਹੋਏ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਸਾਰੇ ਪੋਸਟਰਾਂ ਨੂੰ ਹਟਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

 

ਉਨ੍ਹਾਂ ਕਿਹਾ, "ਮੈਂ ਫਿਰ ਤੋਂ ਜਾਂਚ ਕਰਾਂਗੀ ਜੇਕਰ ਪੋਸਟਰਾਂ ਨੂੰ ਹਾਲੇ ਤੱਕ ਨਹੀਂ ਹਟਾਇਆ ਗਿਆ ਹੈ।"

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captains poster on PRTC buses despite the election code