ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਧਵੀ ਪ੍ਰੱਗਿਆ ਸਿੰਘ ਵਿਰੁੱਧ ਭੋਪਾਲ ਥਾਣੇ ’ਚ ਕੇਸ ਦਾਇਰ

ਸਾਧਵੀ ਪ੍ਰੱਗਿਆ ਸਿੰਘ ਠਾਕੁਰ

ਭਾਰਤੀ ਜਨਤਾ ਪਾਰਟੀ ਦੇ ਭੋਪਾਲ ਤੋਂ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਵਿਰੁੱਧ ਅੱਜ ਐੱਫ਼ਆਈਆਰ ਦਾਇਰ ਕਰ ਲਈ ਗਈ ਹੈ। ਇਹ ਮਾਮਲਾ ਉਨ੍ਹਾਂ ਵੱਲੋਂ ਸਨਿੱਚਰਵਾਰ ਨੂੰ ਅਯੁੱਧਿਆ ਬਾਰੇ ਦਿੱਤੇ ਬਿਆਨ ਲਈ ਦਰਜ ਕੀਤਾ ਗਿਆ ਹੈ। ਉਨ੍ਹਾਂ ਇਸ ਬਿਆਨ ਵਿੱਚ ਕਿਹਾ ਸੀ ਕਿ ਇਹ ਚੰਗਾ ਹੋਇਆ ਕਿ ਅਯੁੱਧਿਆ ਸਥਿਤ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ।

 

 

ਡੀਆਈਜੀ ਪੁਲਿਸ ਇਰਸ਼ਾਦ ਵਲੀ ਨੇ ਸਾਧਵੀ ਵਿਰੁੱਧ ਕੇਸ ਦਾਇਰ ਕੀਤੇ ਜਾਣ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਧਿਕਾਰੀ ਸੁਦਾਮ ਖੜੇ ਨੇ ਪੁਲਿਸ ਨੂੰ ਸਾਧਵੀ ਵਿਰੁੱਧ ਕੇਸ ਦਾਇਰ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਇਹ ਐੱਫ਼ਆਈਆਰ ਭੋਪਾਲ ਦੇ ਕਮਲਾ ਨਗਰ ਪੁਲਿਸ ਥਾਣੇ ਵਿੱਚ ਦਾਇਰ ਕੀਤੀ ਗਈ ਹੈ।

 

 

ਚੇਤੇ ਰਹੇ ਕਿ ਸਾਧਵੀ ਪ੍ਰੱਗਿਆ ਠਾਕੁਰ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਮਾਣ ਹੈ ਕਿ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਪਿੱਛੇ ਉਨ੍ਹਾਂ ਦੀ ਭੂਮਿਕਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Case filed against Sadhvi Pragya Singh in Bhopal