ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਉਮੀਦਵਾਰ ਗਿਰੀਰਾਜ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਭਾਜਪਾ ਉਮੀਦਵਾਰ ਗਿਰੀਰਾਜ ਖਿਲਾਫ ਚੋਣ ਜਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਬੇਗੂਸਰਾਏ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਰੀਰਾਜ ਸਿੰਘ ਉਤੇ ਚੋਣ ਕਮਿਸ਼ਨ ਨੇ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਸਹਿ ਜ਼ਿਲ੍ਹਾ ਅਧਿਕਾਰੀ ਰਾਹੁਲ ਕੁਮਾਰ ਨੇ ਮਾਮਲੇ ਨੂੰ ਸਵੈ ਗੰਭੀਰਤਾ ਨਾਲ ਲੈਂਦੇ ਹੋਏ ਵੀਰਵਾਰ ਨੂੰ ਗਿਰੀਰਾਜ ਖਿਲਾਫ ਆਦਰਸ਼ ਚੋਣ ਜਾਬਤਾ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ।

 

ਜ਼ਿਕਰਯੋਗ ਹੈ ਕਿ ਗਿਰੀਰਾਜ ਨੇ ਕਿਹਾ ਸੀ ਕਿ ਜੇਕਰ ਕਬਰ ਲਈ ਤਿੰਨ ਹੱਕ ਥਾਂ ਚਾਹੀਦੀ ਹੈ ਤਾਂ ਹਿਸ ਦੇਸ਼ ਵਿਚ ਬੰਦੇਮਾਤਰਮ ਗਾਉਣਾ ਹੋਵੇਗਾ ਅਤੇ ਭਾਰਤ ਮਾਤਾ ਦੀ ਜੈ ਕਹਿਣਾ ਹੋਵੇਗਾ, ਗਿਰੀਰਾਜ ਸਿੰਘ ਉਤੇ ਇਹ ਮਾਮਲਾ ਬੇਗੂਸਰਾਏ ਦੇ ਨਗਰ ਥਾਣੇ ਵਿਚ ਦਰਜ ਕੀਤਾ ਗਿਆ।

ਆਪਣੇ ਭੜਕਾਊ ਅਤੇ ਸੰਪਰਦਾਇਕ ਭਾਸ਼ਣਾਂ ਕਾਰਨ ਹਮੇਸ਼ਾ ਚਰਚਾ ਦੇ ਕੇਂਦਰ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਬੁੱਧਵਾਰ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਸਾਹਮਣੇ ਮੰਚ ਤੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਬਰ ਲਈ ਤਿੰਨ ਹੱਥ ਥਾਂ ਚਾਹੀਦੀ ਹੈ ਤਾਂ ਇਸ ਦੇਸ਼ ਵਿਚ ਵੰਦੇਮਾਤਰਮ ਗਾਉਣਾ ਹੋਵੇਗਾ ਅਤੇ ਭਾਰਤ ਮਾਤਾ ਦੀ ਜੈ ਕਹਿਣਾ ਹੋਵੇਗਾ।

 

ਗਿਰੀਰਾਜ ਨੇ ਕਿਹਾ ਸੀ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕੋਗੇ ਤਾਂ ਦੇਸ਼ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਸੀ ਕਿ ਕੁਝ ਲੋਕ ਬਿਹਾਰ ਦੀ ਧਰਤੀ ਨੂੰ ਕਤਲੇਆਮ ਕਰਨਾ ਚਾਹੁੰਦੇ ਹਨ। ਸੰਪਰਦਾਇਕ ਅੱਗ ਫੈਲਾਉਣਾ ਚਾਹੁੰਦੇ ਹਨ, ਪ੍ਰੰਤੂ ਭਾਜਪਾ ਜਦੋਂ ਤੱਕ ਹੈ ਨਾ ਬਿਹਾਰ ਵਿਚ ਅਜਿਹਾ ਹੋਵੇਗਾ ਅਤੇ ਨਾ ਬੇਗੂਸਰਾਏ ਦੀ ਧਰਤੇ ਉਤੇ ਉਹ ਅਜਿਹਾ ਹੋਣ ਦੇਣਗੇ।

 

ਗਿਰੀਰਾਜ ਨੇ ਰਾਸ਼ਟਰੀ ਜਨਤਾ ਦਲ ਦੇ ਦਰਭੰਗਾ ਤੋਂ ਉਮੀਦਵਾਰ ਅਬਦੁਲ ਬਾਰੀ ਸਿਦਕੀ ਦੇ ਇਕ ਤਥਾਕਥਿਤ ਬਿਆਨ ਦੀ ਚਰਚਾ ਕਰਦੇ ਹੋਏ ਕਿਹਾ ਸੀ ਕਿ ‘ਆਰਜੇਡੀ ਦੇ ਉਮੀਦਵਾਰ ਦਰਭੰਗਾ ਵਿਚ ਕਹਿੰਦੇ ਹਨ ਕਿ ਵੰਦੇ ਮਾਤਰਮ ਮੈਂ ਨਹੀਂ ਬੋਲਾਗਾਂ, ਬੇਗੂਸਰਾਏ ਵਿਚ ਵੀ ਕੁਝ ਲੋਕ ਆ ਕੇ ਵੱਡੇ ਭਾਈ ਦਾ ਕੁੜਤਾ ਅਤੇ ਛੋਟੇ ਭਾਈ ਦਾ ਪਜਾਮਾ ਪਹਿਨਕੇ ਭਰਮ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਵੰਦੇ ਮਾਤਰਮ ਨਹੀਂ ਗਾ ਸਕਦਾ, ਜੋ ਭਾਰਤ ਦੀ ਮਾਂ ਭੂਮੀ ਨੂੰ ਨਮਨ ਨਹੀਂ ਕਰ ਸਕਦਾ, ਉਹ ਇਸ ਗੱਲ ਨੂੰ ਯਾਦ ਰੱਖਣ ਕਿ ਅਰੇ ਗਿਰੀਰਾਜ ਦੇ ਨਾਨਾ–ਦਾਦਾ ਸਿਮਰੀਆ ਘਾਟ ਵਿਚ ਗੰਗਾ ਨਦੀ ਦੇ ਕਿਨਾਰੇ ਮਰੇ, ਉਸੇ ਜ਼ਮੀਨ ਉਤੇ ਕੋਈ ਕਬਰ ਨਹੀਂ ਬਣਾਇਆ, ਪ੍ਰੰਤੂ ਤੁਹਾਨੂੰ ਵੀ ਤਿੰਨ ਹੱਥ ਥਾਂ ਚਾਹੀਦੀ ਹੈ, ਤੁਸੀਂ ਅਜਿਹਾ ਨਹੀਂ ਕਰ ਸਕੋਗੇ, ਤਾਂ ਦੇਸ਼ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: case registration of election code violation against BJP candidate Giriraj