ਲੋਕ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਵੱਲ ਵਧਣ ਦਾ ਜ਼ਿਕਰ ਕਰਦੇ ਹੋਏ ਚੀਨ, ਜਾਪਾਨ ਅਤੇ ਇਜ਼ਰਾਇਲ, ਸ਼੍ਰੀਲੰਕਾ ਸਣੇ ਕਈ ਦੇਸ਼ਾਂ ਨੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ।
ਲੋਕ ਸਭਾ ਚੋਣਾਂ ਵਿੱਚ ਭਾਜਪਾ ਮੋਦੀ ਲਹਿਰ ਦੀ ਬਦੌਲਤ ਮੁੜ ਸੱਤਾ ਵਿੱਚ ਵਾਪਸੀ ਕਰਨ ਵਾਲੀ ਹੈ। ਸਵੇਰੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਬਹੁਮਤ ਦੇ ਅੰਕੜੇ (272) ਨੂੰ ਪਾਰ ਕਰ ਗਈ ਹੈ ਜਦਕਿ ਕਾਂਗਰਸ 51 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਸ਼ਿਰਫ਼ 282 ਸੀਟਾਂ ਮਿਲੀਆਂ ਸਨ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਯਾਹੂ ਨੇ ਸਭ ਤੋਂ ਅਨੌਖੇ ਤਰੀਕੇ ਨਾਲ ਹਿੰਦੀ ਵਿੱਚ ਟਵੀਟ ਕਰ ਕੇ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਮੇਰੇ ਦੋਸਤ ਨਰਿੰਦਰ ਮੋਦੀ ਤੁਹਾਡੀ ਪ੍ਰਭਾਵਸ਼ਾਲੀ ਚੋਣ ਜਿੱਤ ਉੱਤੇ ਬਹੁਤ ਵਧਾਈ! ਇਹ ਚੋਣ ਨਤੀਜੇ ਇੱਕ ਵਾਰ ਮੁੜ ਦੁਨੀਆਂ ਦੇ ਸਭ ਤੋਂ ਵੱਡੇ ਲੋੇਕਤੰਤਰ ਵਿੱਚ ਤੁਹਾਡੀ ਅਗਵਾਈ ਨੂੰ ਸਾਬਤ ਕਰਦੇ ਹਨ।