ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀਆਂ ਦੇ ਗਠਜੋੜ ਕਾਰਨ ਭਾਜਪਾ ’ਚ ਬੇਚੈਨੀ ਦੀ ਹਾਲਤ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਭਾਜਪਾ (BJP)  ਖਿਲਾਫ਼ ਬਣੇ ਗਠਜੋੜ ਨੂੰ ਅਰਾਜਕ ਕਹੇ ਜਾਣ ਦੇ ਦੋਸ਼ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਵਿਰੋਧੀ ਧੜਿਆਂ ਚ ਇੱਕਜੁਟਤਾ ਨਾਲ ਭਾਜਪਾ ਚ ਮਤਭੇਦ ਅਤੇ ਬੇਚੈਨੀ ਦੀ ਹਾਲਤ ਦਿਖਾਈ ਦੇ ਰਹੀ ਹੈ ਕਿਉਂਕਿ ਉਸਦੇ ਸੀਨੀਅਰ ਨੇਤਾ ਇੱਕ ਅਵਾਜ਼ ਚ ਨਹੀਂ ਬੋਲ ਰਹੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਅਤੇ ਸਪਾ–ਬਸਪਾ ਵਿਚਾਲੇ ਮਤਭੇਦ ਹੋ ਸਕਦੇ ਹਨ ਪਰ ਸਾਡੀ ਪਾਰਟੀ ਆਪਣੀ ਵਿਚਾਰਧਾਰਾ ਨੂੰ ਯੂਪੀ ਜਾਂ ਕਿਸੇ ਵੀ ਸੂਬੇ ਚ ਵਧਾਉਣ ਲਈ ਕੋਈ ਕਸਰ ਨਹੀ਼ ਛੱਡੇਗੀ।

 

ਮੋਦੀ ਤੇ ਨਿਸ਼ਾਨਾ ਲਗਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਆਪਣੇ 15 ਸਾਲ ਦੇ ਸਿਆਸੀ ਕਰਿਅਰ ਚ ਅਜਿਹੀ ਵਿਰੋਧੀ ਧੜਿਆਂ ਚ ਏਕਤਾ ਪਹਿਲਾਂ ਕਦੇ ਨਹੀਂ ਦੇਖੀ। ਜੇਕਰ ਮੈਂ ਨਿਤਿਨ ਗਡਕਰੀ, ਸੁਸ਼ਮਾ ਸਵਰਾਜ, ਰਾਜਨਾਥ ਸਿੰਘ ਜਾਂ ਉਨ੍ਹਾਂ ਦੀ ਅਗਵਾਈ ਦੀ ਗੱਲ ਕਰਾਂ ਤਾਂ ਕੋਈ ਹੈਰਾਨਗੀ ਨਹੀਂ ਹੋਵੇਗੀ ਕਿ ਮੋਦੀ ਦੇ ਕੰਮਕਾਜ ਦਾ ਤਰੀਕਾ ਪੂਰਾ ਤਰ੍ਹਾਂ ਖਾਰਿਜ ਕਰ ਦਿੱਤਾ ਜਾਵੇ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਮਤਭੇਦ ਭਾਜਪਾ ਚ ਹੈ ਤੇ ਭਾਜਪਾ ਚ ਇਹ ਡਰ ਹੈ ਕਿ ਵੰਡ ਕਿਸੇ ਦੇ ਸਾਹਮਣੇ ਨਾ ਆ ਜਾਵੇ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਰਾਫ਼ੇਲ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸੌਦੇ ਚ ਕੁਝ ਨਾ ਕੁਝ ਤਾਂ ਗਲਤ ਹੋਇਆ ਹੈ। ਜੇਕਰ ਸਾਡੀ ਪਾਰਟੀ ਸੱਤਾ ਚ ਆਉਂਦੀ ਹੈ ਤਾਂ ਮਾਹਰਾਂ ਤੋਂ ਇਸ ਰੱਖਿਆ ਸੌਦੇ ਦੀ ਜਾਂਚ ਕਰਵਾਏ ਜਾਵੇਗੀ। ਹਾਲਾਂਕਿ ਮੈਂ ਮੰਨਦਾ ਹਾਂ ਕਿ ਰਾਫ਼ੇਲ ਲੜਾਕੂ ਜਹਾਜ਼ ਖਰਾਬ ਏਅਰਕ੍ਰਾਫ਼ਟ ਨਹੀਂ ਹੈ।

 

ਰਾਮ ਮੰਦਰ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਜਮਾਂ ਨਹੀਂ ਬੋਲਾਂਗੇ ਕਿਉਂਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਚ ਸੁਣਵਾਈ ਚੱਲ ਰਹੀ ਹੈ। ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਹੋਵੇਗਾ ਉਸੇ ਨੂੰ ਕਾਂਗਰਸ ਪਾਰਟੀ ਮੰਨੇਗੀ।

 

ਰਾਹੁਲ ਗਾਂਧੀ ਨੇ ਕਿਹਾ ਕਿ ਤਿੰਨਾਂ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਇੱਕਜੁੱਟ ਹਨ। ਪਹਿਲਾਂ ਕਿਸਾਨਾਂ ਦੇ ਸੰਕਟ ਨੂੰ ਹੱਲ ਕਰਨਾ, ਦੂਜਾ ਰੋਜ਼ਗਾਰ ਅਤੇ ਤੀਜਾ ਅਸੀਂ ਮੋਦੀ ਜੀ ਤੇ ਸੰਘ ਨੂੰ ਦੇਸ਼ ਦੀ ਸੰਸਥਾਵਾਂ ਨੂੰ ਖ਼ਤਮ ਨਹੀਂ ਕਰਨ ਦਵਾਂਗੇ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:condition of unrest in the BJP due to the alliances opposition Rahul Gandhi