ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਹੋ ਸਕਦਾ ਕਾਂਗਰਸ–‘ਆਪ’ ਦੇ ਸਮਝੌਤੇ ਦਾ ਐਲਾਨ, ਪੰਜਾਬ ਸਮੇਤ ਗੱਲ ਕਰਨ ਨੂੰ ਤਿਆਰ ‘ਆਪ’

ਅੱਜ ਹੋ ਸਕਦਾ ਕਾਂਗਰਸ–‘ਆਪ’ ਦੇ ਸਮਝੌਤੇ ਦਾ ਐਲਾਨ, ਪੰਜਾਬ ਸਮੇਤ ਗੱਲ ਕਰਨ ਨੂੰ ਤਿਆਰ ‘ਆਪ’

ਆਗਾਮੀ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਉਤੇ ਕਾਂਗਰਸ ਪਾਰਟੀ ਸੋਮਵਾਰ ਨੂੰ ਸਹਿਮਤੀ ਦੇ ਸਕਦੀ ਹੈ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਕੇਂਦਰੀ ਆਗੂਆਂ ਦੇ ਸੰਕੇਤ ਦੇ ਬਾਅਦ ਦਿੱਲੀ ਕਾਂਗਰਸ ਦੇ ਲਗਭਗ ਸਾਰੇ ਵੱਡੇ ਆਗੂ ਗਠਜੋੜ ਲਈ ਤਿਆਰ ਹਨ, ਜਦੋਂ ਕਿ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਿਸ਼ਤ ਨੂੰ ਮੰਨਣ ਲਈ ਪਾਰਟੀ ਦੇ ਦਿੱਲੀ ਇੰਚਾਰਜ ਚਾਕੋ ਨਾਲ ਸੋਮਵਾਰ ਨੂੰ ਮਹੱਤਵਪੂਰਣ ਮੀਟਿੰਗ ਹੋਣ ਦੀ ਸੰਭਾਵਨਾ ਹੈ।

 

ਦਿੱਲੀ ਵਿਚ ਤਮਾਮ ਨਾਂਹ–ਨੁਕਰ ਦੇ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਲਗਭਗ ਤੈਅ ਹੋ ਚੁੱਕਿਆ ਹੈ। ‘ਆਪ’ ਵੱਲੋਂ ਲਗਾਤਾਰ ਖੁੱਲ੍ਹੇ ਮੰਚ ਤੋਂ ਕਾਂਗਰਸ ਨਾਲ ਗਠਜੋੜ ਦੀ ਗੱਲ ਕਹੀ ਜਾਂਦੀ ਰਹੀ ਹੈ। ਹਾਲਾਂਕਿ, ਦਿੱਲੀ ਕਾਂਗਰਸ ਦੇ ਆਗੂਆਂ ਵੱਲੋਂ ਇਸ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਪ੍ਰੰਤੂ, ਬੀਤੇ ਦੋ ਦਿਨਾਂ ਵਿਚ ਪਾਰਟੀ ਦੇ ਦਿੱਲੀ ਇੰਚਾਰਜ ਪੀ ਸੀ ਚਾਕੋ ਅਤੇ ਸਾਬਕਾ ਕਾਂਗਰਸ ਪ੍ਰਧਾਨ ਅਜੈ ਮਾਕਨ ਨੇ ਖੁੱਲ੍ਹਕੇ ਗਠਜੋੜ ਦੇ ਪੱਖ ਵਿਚ ਆਪਣੀ ਗੱਲ ਕਹੀ। ਜਦੋਂਕਿ ਪਾਰਟੀ ਦੇ ਕਈ ਹੋਰ ਆਗੂ ਵੀ ਇਸ ਉਤੇ ਸਹਿਮਤੀ ਦੇ ਚੁੱਕੇ ਹਨ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਮੁੱਦੇ ਉਤੇ ਸ਼ੀਲਾ ਦੀਕਿਸ਼ਤ ਇਕੱਲੀ ਪੈ ਗਈ ਹੈ। ਉਨ੍ਹਾਂ ਨੂੰ ਹੋਰ ਆਗੂਆਂ ਦਾ ਸਾਥ ਨਹੀਂ ਮਿਲ ਰਿਹਾ। ਉਥੇ ਪੀ ਸੀ ਚਾਕੋ ਗਠਜੋੜ ਲਈ ਸ਼ੀਲਾ ਦੀਕਿਸ਼ਤ ਨੂੰ ਮਨਾਉਣ ਦੀ ਗੱਲ ਕਹਿ ਚੁੱਕੇ ਹਨ। ਪਾਰਟੀ ਸੂਤਰਾਂ ਅਨੁਸਾਰ ਸੋਮਵਾਰ ਨੂੰ ਸ਼ੀਲਾ ਦੀਕਿਸ਼ਤ ਅਤੇ ਪੀ ਸੀ ਚਾਕੋ ਵਿਚਕਾਰ ਮਹੱਤਵਪੂਰਣ ਮੀਟਿੰਗ ਹੋ ਸਕਦੀ ਹੈ। ਇਸ ਗਠਜੋੜ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ ਆਗੂ ਦੇ ਰੁਖ ਨੂੰ ਦੱਸਦੇ ਹੋਏ ਸ਼ੀਲਾ ਦੀਕਿਸ਼ਤ ਨੂੰ ਵੀ ਇਸ ਲਈ ਮਨਾਇਆ ਜਾਵੇਗਾ।

 

ਸਹਿਮਤੀ ਦੇਣ ਬਾਅਦ ਹੋਵੇਗੀ ਸੀਟਾਂ ਉਤੇ ਚਰਚਾ : ਦਿੱਲੀ ਕਾਂਗਰਸ ਦੇ ਸੂਤਰਾਂ ਦੀ ਮੰਨੀ ਜਾਵੇ ਤਾਂ ਅੱਜ ਤੱਕ ਆਮ ਆਦਮੀ ਪਾਰਟੀ ਨਾਲ ਅਧਿਕਾਰਤ ਤੌਰ ਉਤੇ ਗਠਜੋੜ ਉਤੇ ਚਰਚਾ ਸ਼ੁਰੂ ਨਹੀਂ ਹੋਈ ਹੈ। ਸੋਮਵਾਰ ਨੂੰ ਕੇਂਦਰੀ ਆਗੂਆਂ ਵੱਲੋਂ ਇਸ ’ਤੇ ਹਰੀ ਝੰਡੀ ਦਿਖਾਏ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਵਿਚ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਉਤੇ ਚਰਚਾ ਹੋਵੇਗੀ।

 

ਹੁਣ ਸੱਤ ਨਹੀਂ 33 ਸੀਟਾਂ ਉਤੇ ਹੋਵੇਗੀ ਗੱਲ : ਗੋਪਾਲ ਰਾਏ

 

ਦੋ ਦਿਨ ਪਹਿਲਾਂ ਕਾਂਗਰਸ ਵੱਲੋਂ ਗਠਜੋੜ ਨੂੰ ਲੈ ਕੇ ਨਰਮ ਰੁਖ ਦਿਖਾਉਣ ਬਾਅਦ ਵੀ ‘ਆਪ’ ਵੱਲੋਂ ਦਿੱਲੀ ਦੀਆਂ 7ਵੇਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਕਾਂਗਰਸ ਉਤੇ ਗੰਭੀਰ ਨਾ ਹੋਣ ਦਾ ਦੋਸ਼ ਲਗਾਕੇ ਉਮੀਦਵਾਰ ਦੇ ਐਲਾਨ ਨੂੰ ਸਹੀ ਦੱਸ ਰਹੀ ਹੈ। ਉਥੇ, ਇਹ ਵੀ ਕਹਿ ਰਹੀ ਹੈ ਕਿ ਕਾਂਗਰਸ ਨੇ ਗਠਜੋੜ ਨੂੰ ਲੈ ਕੇ ਬਹੁਤ ਦੇਰ ਕਰ ਦਿੱਤੀ ਹੈ। ਹੁਣ ਸੱਤ ਨਹੀਂ ਸਗੋਂ 33 ਲੋਕ ਸਭਾ ਸੀਟਾਂ ਉਤੇ ਗੱਲ ਹੋਵੇਗੀ।

 

‘ਆਪ’ ਦੇ ਸੂਬਾ ਕਨਵੀਨਰ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਹਿੱਤ ਵਿਚ ਅਸੀਂ ਗਠਜੋੜ ਦੇ ਪੱਖ ਵਿਚ ਸੀ।  ਪ੍ਰੰਤੂ, ਕਾਂਗਰਸ ਗੰਭੀਰ ਨਹੀਂ ਦਿਖ ਰਹੀ ਸੀ। ਸਾਡੇ ਵੰਲੋਂ ਗੱਲਬਾਤ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਉਸ ਲਈ ਵੀ ਤਿਆਰ ਨਹੀਂ ਹੈ। ਕਾਂਗਰਸ ਜੇਕਰ ਗੰਭੀਰ ਹੈ ਤਾਂ ਗੱਲਬਾਤ ਦੇ ਦਰਵਾਜੇ ਖੁੱਲ੍ਹੇ ਹਨ।  ਉਨ੍ਹਾਂ ਕਿਹਾ ਕਿ  ਅਸੀਂ ਦਿੱਲੀ ਦੇ ਨਾਲ ਪੰਜਾਬ, ਹਰਿਆਣਾ, ਗੋਆ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਸੀਟਾਂ ਉਤੇ ਗੱਲ ਕਰਨ ਲਈ ਤਿਆਰ ਹਾਂ। ਪ੍ਰੰਤੂ, ਫਿਲਹਾਲ ਸਾਡੀ ਕਾਂਗਰਸ ਨਾਲ ਕੋਈ ਗੱਲਬਾਤ ਨਹੀਂ ਹੋਈ।

 

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਮੋਦੀ ਅਤੇ ਸ਼ਾਹ ਦੀ ਤਾਨਾਸ਼ਾਹੀ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਕਿ ਕਾਂਗਰਸ ਨਾਲ ਵੀ ਜੇਕਰ ਸਮਝੌਤਾ ਕਰਨਾ ਪੈਂਦਾ ਤਾਂ ਕਰਾਂਗੇ। ਪ੍ਰੰਤੂ ਪਿਛਲੇ ਤਿੰਨ ਮਹੀਨਿਆਂ ਤੋਂ ਕਾਂਗਰਸ ਜੋ ਗੈਰ ਜ਼ਿੰਮੇਵਾਰ ਵਿਵਹਾਰ ਕਰ ਰਹੀ ਹੈ ਉਹ ਨਿਰਾਸ਼ਾਜਨਕ ਰਿਹਾ ਹੈ। ਹਾਲਾਂਕਿ ਸੂਤਰਾਂ ਦੀ ਮੰਨੀ ਜਾਵੇ ਤਾਂ ‘ਆਪ’ ਦੀ ਕਾਂਗਰਸ ਨਾਲ ਗਠਜੋੜ ਦੀ ਉਮੀਦ ਅਜੇ ਖਤਮ ਨਹੀਂ ਹੋਈ। ਕਾਂਗਰਸ ਵੱਲੋਂ ਹਰੀ ਝੰਡੀ ਮਿਲਣ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਸੀਟਾਂ ਦੀ ਵੰਡ ਕਰਨਗੇ। ਅਜੇ ਸੀਟਾਂ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਪ੍ਰੰਤੂ ਸੂਤਰ ਦੱਸਦੇ ਹਨ ਕਿ ‘ਆਪ’ ਪੂਰਵੀ ਦਿੱਲੀ, ਉਤਰ ਪੂਰਵੀ ਦਿੱਲੀ ਸੀਟ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਛੱਡੇਗੀ ਜੋ ਗਠਜੋੜ ਦੇ ਰਾਹ ਵਿਚ ਰੋੜਾ ਬਣ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and AAP Alliance final for 2019 lok sabha Election