ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਤੇ ‘ਆਪ’ ਨੇ ਉਠਾਏ ਐਗਜ਼ਿਟ–ਪੋਲ ਨਤੀਜਿਆਂ ’ਤੇ ਸੁਆਲ

ਕਾਂਗਰਸ ਤੇ ‘ਆਪ’ ਨੇ ਉਠਾਏ ਐਗਜ਼ਿਟ–ਪੋਲ ਨਤੀਜਿਆਂ ’ਤੇ ਸੁਆਲ। ਤਸਵੀਰ: ਇੰਡੀਆ ਡਾੱਟ ਕਾੱਮ

ਜ਼ਿਆਦਾਤਰ ਐਗਜ਼ਿਟ ਪੋਲਜ਼ ਦੇ ਨਤੀਜਿਆਂ ਵਿੱਚ ਦਿੱਲੀ ਵਿੱਚ ਭਾਜਪਾ ਨੂੰ ਸਾਰੀਆਂ ਸੱਤ ਲੋਕ ਸਭਾ ਸੀਟਾਂ ਉੱਤੇ ਜਿੱਤ ਦਰਜ ਕਰਨ ਦੇ ਅਨੁਮਾਨ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿੱਥੇ ਇਨ੍ਹਾਂ ਚੋਣ–ਸਰਵੇਖਣਾਂ ਦੀ ਦਰੁਸਤਗੀ ਤੇ ਸੱਚਾਈ ਉੱਤੇ ਸੁਆਲ ਉਠਾਏ ਹਨ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਦੇ ਸੱਚ ਹੋਣ ਦੀ ਕਾਮਨਾ ਕੀਤੀ ਹੈ।

 

 

ਜ਼ਿਆਦਾਤਰ ਐਗਜ਼ਿਟ ਪੋਲ ਭਾਜਪਾ ਦੀ ਭਾਰੀ ਜਿੱਤ ਦਾ ਪੂਰਵ–ਅਨੁਮਾਨ ਲਾਉਂਦਿਆਂ ਅਰਵਿੰਦ ਕੇਜਰੀਵਾਲ ਦੇ ਖਾਤਾ ਵੀ ਨਾ ਖੋਲ੍ਹ ਸਕਣ ਦਾ ਖ਼ਦਸ਼ਾ ਪ੍ਰਗਟਾ ਰਹੇ ਹਨ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਦਿੱਲੀ ’ਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੈ।

 

 

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਸਮੁੱਚੀ ਪ੍ਰਕਿਰਿਆ ਉੱਤੇ ਸੁਆਲ ਉਠਾਉਂਦਿਆਂ ਟਵੀਟ ਕੀਤਾ ਹੈ ਕਿ – ‘ਕੀ ਅਸਲ ਖੇਡ ਈਵੀਐੱਮ ਹੈ? ਕੀ ਪੈਸੇ ਦੇ ਕੇ ਐਗਜ਼ਿਟ ਪੋਲ ਕਰਵਾਏ ਗਏ ਹਨ? ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਦਿੱਲੀ, ਬੰਗਾਲ ਭਾਵ ਹਰ ਥਾਂ ਉੱਤੇ ਭਾਜਪਾ ਹੀ ਜਿੱਤ ਰਹੀ ਹੈ, ਇਹ ਕੌਣ ਯਕੀਨ ਕਰੇਗਾ? ਸਾਰੀਆਂ ਪਾਰਟੀਆਂ ਚੋਣ ਕਮਿਸ਼ਨ ਨੂੰ ਮਿਲ ਕੇ ਚੋਣ ਨਤੀਜਿਆਂ ਵਿੱਚ ਗੜਬੜੀ ਨੂੰ ਲੈ ਕੇ ਚੋਣ ਰੱਦ ਕਰਨ ਦੀ ਮੰਗ ਕਰਨ।’

 

 

ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਤੇ ਚਾਂਦਨੀ ਚੌਕ ਤੋਂ ਪਾਰਟੀ ਦੇ ਉਮੀਦਵਾਰ ਜੇਪੀ ਅਗਰਵਾਲ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਦੇ ਪੂਰਵ–ਅਨੁਮਾਨ ਉੱਤੇ ਯਕੀਨ ਕਰ ਸਕਣਾ ਔਖਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨ ਕਰਨਾ ਔਖਾ ਹੈ ਕਿ ਭਾਜਪਾ ਜ਼ਿਆਦਾ ਸੀਟਾਂ ਉੱਤੇ ਜਿੱਤੇਗੀ, ਜਦ ਕਿ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਉਹ ਵਿਧਾਨ ਸਭਾ ਚੋਣਾਂ ਹਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and AAP object upon Exit Poll Results