ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਤੇ BJD ਨੇ ਗ਼ਰੀਬਾਂ ਨੂੰ ਸਿਰਫ਼ ਵੋਟਾਂ ਲਈ ਵਰਤਿਆ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸ਼ਾ ਦੇ ਕਾਲਾਹਾਂਡੀ ਚ ਅੱਜ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਰੈਲੀ ਚ ਕਾਂਗਰਸ ਅਤੇ ਬੀਜੇਡੀ ਤੇ ਕਈ ਤਿੱਖੇ ਹਮਲੇ ਕੀਤੇ। ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਬੀਜੂ ਜਨਤਾ ਦਲ ਨੇ ਗ਼ਰੀਬਾਂ ਨੂੰ ਗ਼ਰੀਬ ਹੀ ਬਣਾ ਕੇ ਰਖਿਆ ਅਤੇ ਉਨ੍ਹਾਂ ਦੀ ਵਰਤੋਂ ਸਿਰਫ਼ ਵੋਟਾਂ ਲੈਣ ਲਈ ਕੀਤੀ।

 

ਮੋਦੀ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਇੱਥੇ ਓਡੀਸ਼ਾ ਦੇ ਦਾਨਾ ਮਾਂਝੀ ਚ ਪਤਾ ਨਹੀਂ ਕਿੰਨੇ ਦਾਨਾ ਮਾਂਝੀ ਨੂੰ ਲੋੜ ਵੇਲੇ ਐਂਬੂਲੈਂਸ ਨਹੀਂ ਮਿਲੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗ਼ਰੀਬਾਂ ਨੂੰ ਗ਼ਰੀਬ ਰੱਖਣ ਦੀ ਸ਼ਾਜਿਸ਼ ਰਚੀ, ਇਸ ਪਾਪ ਨੂੰ ਕਾਂਗਰਸ ਕਦੇ ਵੀ ਨਹੀਂ ਧੋ ਸਕੇਗੀ।

 

ਮੋਦੀ ਨੇ ਕਿਹਾ ਕਿ ਕਾਂਗਰਸ ਨੇ ਗ਼ਰੀਬਾਂ ਨੂੰ ਹਰੇਕ ਚੋਣਾਂ ਨਾਲ ਤਾਂ ਜੋੜਿਆ ਪਰ ਚੋਣ ਜਿੱਤਣ ਮਗਰੋਂ ਇਨ੍ਹਾਂ ਪਾਰਟੀਆਂ ਨੇ ਗ਼ਰੀਬਾਂ ਨਾਲ ਹਰੇਕ ਵਾਰ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਓਡੀਸ਼ਾ ਚ ਭਾਜਪਾ ਸਰਕਾਰ ਬਣਨ ਮਗਰੋਂ ਇੱਥੇ ਗ਼ਰੀਬਾਂ ਦੀ ਹਾਲਤ ਚ ਅਸੀਂ ਸੁਧਾਰ ਕਰਕੇ ਰਹਾਂਗੇ। ਜਿਹੜੇ ਕੰਮ ਪਿਛਲੇ 70 ਸਾਲਾਂ ਚ ਨਹੀਂ ਹੋ ਸਕੇ, ਉਹ ਅਸੀਂ 5 ਸਾਲ ਚ ਕਰਾਂਗੇ।

 

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦਾ ਜਿੰਨਾ ਵੀ ਪੈਸਾ ਵਿਚੋਲਿਆਂ ਕੋਲ ਜਾ ਰਿਹਾ ਸੀ, ਕਾਲੇਧਨ ਚ ਬਦਲ ਰਿਹਾ ਸੀ। ਇਹ ਲੀਕੇਜ ਬੰਦ ਕਰਨ ਦਾ ਕੰਮ ਕੇਂਦਰ ਦੀ ਭਾਜਪਾ ਸਰਕਾਰ ਨੇ ਕੀਤਾ ਹੈ।

 

ਮੋਦੀ ਨੇ ਅੱਗੇ ਕਿਹਾ ਕਿ ਲੰਘੇ 5 ਸਾਲਾਂ ਚ ਮੈਂ ਬਿਨਾਂ ਛੁੱਟੀ ਲਏ ਕੰਮ ਕੀਤਾ ਹੈ। ਪਲ–ਪਲ ਦੀ ਵਰਤੋਂ ਕਰਕੇ ਮੈਂ ਦੇਸ਼ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੰਘੇ ਪੰਜ ਸਾਲਾਂ ਚ ਓਡੀਸ਼ਾ ਦੇ ਲਗਭਗ 8 ਲੱਖ ਪਰਿਵਾਰਾਂ ਨੂੰ ਘਰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਓਡੀਸ਼ਾਂ ਚ 24 ਲੱਖ ਘਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਮਿਲ ਚੁੱਕੇ ਹਨ, ਉਨ੍ਹਾਂ ਦੇ ਘਰਾਂ ਚੋਂ ਹਨੇਰਾ ਆਖ਼ਰਕਾਰ ਦੂਰ ਹੋ ਗਿਆ ਹੈ।

 

ਮੋਦੀ ਨੇ ਕਿਹਾ ਕਿ ਓਡੀਸ਼ਾ ਦੇ 3 ਹਜ਼ਾਰ ਪਿੰਡਾਂ ਚ ਪਹਿਲੀ ਵਾਰ ਬਿਜਲੀ ਪੁੱਜੀ ਹੈ ਜਦਕਿ 40 ਲੱਖ ਗ਼ਰੀਬ ਭੈਣਾਂ ਨੂੰ ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਓਡੀਸ਼ਾ ਚ ਹੀ ਲਗਭਗ 1 ਕਰੋੜ 40 ਲੱਖ ਲੋਕਾਂ ਦੇ ਬੈਂਕ ਖ਼ਾਤੇ ਖੁਲਵਾਏ ਗਏ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰਾਂ ਦਾ ਸਹਿਯੋਗ ਨਾ ਮਿਲਣ ਮਗਰੋਂ ਵੀ ਮੈਂ ਬਹੁਤ ਇਮਾਨਦਾਰੀ ਨਾਲ ਤੁਹਾਡੀ ਲਈ ਮਿਹਨਤ ਕੀਤੀ ਹੈ। ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਆਦਿਵਾਸੀ ਖੇਤਰਾਂ ਚ ਵੱਧ ਤੋਂ ਵੱਧ ਹੋਵੇ, ਇਸਦੀ ਕੋਸ਼ਿਸ਼ ਇਸ ਚੌਕੀਦਾਰ ਨੇ ਕੀਤੀ ਹੈ।

 

ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਮਗਰੋਂ ਜਾਅਲੀ ਰਾਸ਼ਨ ਕਾਰਡ ਨਾਲ ਹੋਣ ਵਾਲੀ ਲੁੱਟ ਬੰਦ ਹੋ ਗਈ ਹੈ ਜਦਕਿ ਇਸ ਤੋਂ ਬਾਅਦ ਗ਼ਰੀਬਾਂ ਨੂੰ ਸਸਤਾ ਰਾਸ਼ਨ ਮਿਲਣ ਦਾ ਰਾਹ ਵੀ ਸਾਫ਼ ਹੋਇਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and BJD used poor for vote says PM Modi