ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਣਸੀ ਤੋਂ ਕਾਂਗਰਸ ਨੇ ਐਲਾਨਿਆ ਉਮੀਦਵਾਰ

ਵਾਰਾਣਸੀ ਤੋਂ ਕਾਂਗਰਸ ਨੇ ਐਲਾਨਿਆਂ ਉਮੀਦਵਾਰ

ਵਾਰਾਣਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਦੇ ਚੋਣ ਲੜਨ ਦੀਆਂ ਚਰਚਾਵਾਂ ਅੱਜ ਉਸ ਸਮੇਂ ਖਤਮ ਹੋ ਗਈਆਂ, ਜਦੋਂ ਪਾਰਟੀ  ਨੇ ਅਜੈ ਰਾਏ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ।

 

ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਮੁਤਾਬਕ, ਵਾਰਾਣਸੀ ਤੋਂ ਅਜੈ ਰਾਏ ਅਤੇ ਗੋਰਖਪੁਰ ਤੋਂ ਮਧੁਸੂਦਨ ਤਿਵਾੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਿਛਲੇ ਕਈ ਹਫਤਿਆਂ ਤੋਂ ਇਹ ਚਰਚਾਵਾਂ ਚਲ ਰਹੀਆਂ ਸਨ ਕਿ ਪ੍ਰਿਯੰਕਾ ਵਾਰਾਣਸੀ ਤੋਂ ਮੋਦੀ ਨੂੰ ਚੁਣੌਤੀ ਦੇ ਸਕਦੀ ਹੈ।  ਪਾਰਟੀ ਅਤੇ ਖੁਦ ਪ੍ਰਿਯੰਕਾ ਵੱਲੋਂ ਅਜਿਹੇ ਸੰਕੇਤ ਮਿਲੇ ਸਨ ਜਿਨ੍ਹਾਂ ਤੋਂ ਇਨ੍ਹਾਂ ਚਰਚਾਵਾਂ ਨੂੰ ਹੋਰ ਬਲ ਮਿਲਿਆ ਸੀ।

 

ਅਜੈ ਰਾਏ ਨੇ 2014 ਵਿਚ ਵੀ ਮੋਦੀ ਖਿਲਾਫ ਵਾਰਾਣਸੀ ਤੋਂ ਚੋਣ ਲੜੀ ਸੀ, ਪ੍ਰੰਤੂ ਉਹ ਤੀਜੇ ਨੰਬਰ ਉਤੇ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Candidate From Varanasi: congress gave ticket to ajay rai from varanasi against ajay rai