ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸ਼ਤਰੂਘਨ ਸਿਨਹਾ ਨੇ ਪਹਿਲਾਂ ਕੀਤੀ ਜਿੰਨਾਹ ਦੀ ਤਾਰੀਫ਼, ਫਿਰ ਮੁਕਰੇ

ਹੁਣੇ ਜਿਹੇ ਭਾਜਪਾ ਛੱਡ ਕਾਂਗਰਸੀ ਆਗੂ ਬਣੇ ਸ਼ਤਰੂਘਣ ਸਿਨਹਾ ਨੇ ਮੁਹੰਮਦ ਅਲੀ ਜਿੰਨਾਹ ਦਾ ਨਾਂ ਲੈਂਦਿਆਂ ਕਿਹਾ ਸੀ ਕਿ ਜਿੰਨਾਹ ਨੇ ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਚ ਯੋਗਦਾਨ ਪਾਇਆ ਸੀ, ਇਸ ਬਿਆਨ ਮਗਰੋਂ ਦੇਸ਼ ਚ ਸਿਆਸਤ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਗਿਆ। ਸੱਤਾਧਾਰੀ ਆਗੂ ਨੇ ਸਿਨਹਾ ’ਤੇ ਨਿਸ਼ਾਨਾ ਲਗਾ ਰਹੇ ਹਨ ਜਿਸ ਤੋਂ ਬਾਅਦ ਸਿਨਾਹ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਗਲਤੀ ਨਾਲ ਜਿੰਨਾਹ ਦਾ ਨਾਂ ਲਿਆ ਹੈ ਪਰ ਉਨ੍ਹਾਂ ਨੂੰ ਇਸ ਬਿਆਨ ਦਾ ਕੋਈ ਅਫ਼ਸੋਸ ਨਹੀਂ ਹੈ।

 

ਸ਼ਤਰੂਘਣ ਸਿਨਹਾ ਨੇ ਕਿਹਾ ਕਿ ਮੈਂ ਕਾਂਗਰਸ ਬਾਰੇ ਲੋਕਾਂ ਨੂੰ ਦੱਸ ਰਿਹਾ ਸੀ ਕਿ ਕਾਂਗਰਸ ਨੇ ਦੇਸ਼ ਲਈ ਵਿਕਾਸ ਦਾ ਕੰਮ ਕੀਤਾ ਹੈ ਤੇ ਨਹਿਰੂ ਤੋਂ ਲੈ ਕੇ ਮਹਾਤਮਾ ਗਾਂਧੀ ਕਾਂਗਰਸ ਚ ਸਨ, ਜਿੰਨਾਹ ਦਾ ਨਾਂ ਮੈਂ ਲੈਣਾ ਨਹੀਂ ਚਾਹੁੰਦਾ ਸੀ ਬਲਕਿ ਮੈਂ ਮੌਲਾਨਾ ਆਜ਼ਾਦ ਦਾ ਨਾਂ ਲੈਣਾ ਚਾਹੁੰਦਾ ਸੀ ਪਰ ਮੇਰੀ ਜ਼ੁਬਾਨ ਤਿਲਕ ਗਈ ਤੇ ਜਿੰਨਾਹ ਦਾ ਨਾਂ ਮੇਰੇ ਮੁੰਹ ਚੋ ਨਿਕਲ ਗਿਆ।

 

ਸਿਨਹਾ ਨੇ ਕਿਹਾ ਕਿ ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਜ਼ੁਬਾਨ ਤਿਲਕਣ ਕਾਰਨ ਹੋਈ ਗਲਤੀ ਲਈ ਅਫ਼ਸੋਸ ਕਿਸ ਗੱਲ ਦਾ। ਇਸ ਤੇ ਮੈਂ ਤੁਰੰਤ ਆਪਣਾ ਬਿਆਨ ਜਾਰੀ ਕੀਤਾ ਹੈ। ਪਾਰਟੀ ਇਸ ਬਾਰੇ ਕੁਝ ਨਹੀਂ ਬੋਲ ਰਹੀ ਹੈ। ਮੈਂ ਖੁੱਦ ਇਸ ਨੂੰ ਮੰਨ ਲਿਆ ਕਿ ਗਲਤੀ ਨਾਲ ਜਿੰਨਾਹ ਦਾ ਨਾਂ ਲਿਆ ਤਾਂ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਹੋਣਾ ਚਾਹੀਦਾ।

 

ਦੱਸਣਯੋਗ ਹੈ ਕਿ ਲੰਘੇ ਦਿਨੀਂ ਸ਼ੁੱਕਰਵਾਰ 26 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਛਿੰਡਵਾੜਾ ਚ ਸੀਐਮ ਕਮਲਨਾਥ ਦੇ ਬੇਟੇ ਅਤੇ ਕਾਂਗਰਸ ਉਮੀਦਵਾਰ ਨਕੁਲਨਾਥ ਦੇ ਪੱਖ ਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ, ਸਿਨਹਾ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸ ਪਾਰਟੀ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਸਰਦਾਰ ਪਟੇਲ ਤੋਂ ਲੈ ਕੇ ਨਹਿਰੂ, ਮਹਾਤਮਾਂ ਗਾਂਧੀ, ਮੁਹੰਮਦ ਅਲੀ ਜਿੰਨਾਹ, ਇੰਦਰਾ ਗਾਂਧੀ, ਰਾਹੁਲ ਗਾਂਧੀ ਤਕ ਭਾਰਤ ਦੀ ਆਜ਼ਾਦੀ ਅਤੇ ਵਿਕਾਸ ਚ ਸਾਰਿਆਂ ਦਾ ਯੋਗਦਾਨ ਹੈ। ਇਸ ਲਈ ਮੈਂ ਕਾਂਗਰਸ ਪਾਰਟੀ ਚ ਸ਼ਾਮਲ ਹੋਇਆ ਹਾਂ।

 

 

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress candidate Shatrughan Sinha new statement on Muhammad Ali Jinna