ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸ਼ਪ੍ਰਸਤੀ ਨਾਲ ਆਪਣੇ ਬੈਂਕ ਖਾਤੇ ਭਰਨਾ ਕਾਂਗਰਸੀ ਸਭਿਆਚਾਰ: PM ਮੋਦੀ

ਮਹਾਤਮਾ ਗਾਂਧੀ ਵਲੋਂ 1930 ਚ ਸ਼ੁਰੂ ਕੀਤੇ ਗਏ ਡਾਂਡੀ ਮਾਰਚ (Dandi March) ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮੰਗਲਵਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਂਗਰਸ ਤੇ ਕਰਾਰਾ ਹਮਲਾ ਬੋਲਿਆ ਤੇ ਕਿਹਾ ਕਿ ਕਾਂਗਰਸ ਅਤੇ ਭ੍ਰਿਸ਼ਟਾਚਾਰ ਇਕ ਦੂਜੇ ਦੇ ਸਮਾਨ–ਅਰਥੀ ਬਣ ਚੁੱਕੇ ਹਨ।

 

ਪੀਐਮ ਮੋਦੀ ਨੇ ਆਪਣੇ ਟਵੀਟ ਚ ਗਾਂਧੀ ਜੀ ਦੇ ਡਾਂਡੀ ਮਾਰਚ ਦੀ ਸ਼ੁਰੂਆਤ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ, ਮਹਾਤਮਾ ਗਾਂਧੀ ਨੇ ਵਾਧੂ ਧਨ ਤੋਂ ਦੂਰ ਰਹਿਣ ਦੀ ਲੋੜ ਬਾਰੇ ਦਸਿਆ। ਕਾਂਗਰਸ ਨੇ ਜੋ ਕੁਝ ਵੀ ਕੀਤਾ ਹੈ ਗਰੀਬਾਂ ਦੀਆਂ ਬੁਨਿਆਦੀ ਲੋੜਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਖੁਦ ਦੇ ਬੈਂਕ ਖਾਤਿਆਂ ਨੂੰ ਭਰਨਾ ਤੇ ਸ਼ਾਨਦਾਰ ਜ਼ਿੰਦਗੀ ਜੀਊਣ ਲਈ ਹੈ।’

 

ਉਨ੍ਹਾਂ ਕਿਹਾ, ‘ਬਾਪੂ ਨੇ 1947 ਚ ਕਿਹਾ ਸੀ ਕਿ ਭਾਰਤ ਨੂੰ ਸੁਰੱਖਿਅਤ ਰੱਖਣਾ ਅਹਿਮ ਵਿਅਕਤੀਆਂ ਦਾ ਫਰਜ਼ ਹੈ। ਗਲਤਫ਼ਹਿਮੀ ਨਾਲ ਭ੍ਰਿਸ਼ਟਾਚਾਰ ਪੈਦਾ ਹੁੰਦਾ ਹੈ।’ ਮੋਦੀ ਨੇ ਕਿਹਾ ਕਿ ਰਾਸ਼ਟਰਪਿਤਾ ਦੇ ਦਿਖਾਏ ਮਾਰਗ ਤੇ ਚਲ ਕੇ ਸਾਡੀ ਸਰਕਾਰ ਸਾਰੇ ਕੰਮ ਸੱਚੀ ਭਾਵਨਾ ਨਾਲ ਪੂਰੇ ਕਰ ਰਹੀ ਹੈ, ਗਾਂਧੀ ਜੀ ਨੇ ਸਾਨੂੰ ਸਿਖਾਇਆ ਕਿ ਅਸੀਂ ਸਭ ਤੋਂ ਗਰੀਬ ਵਿਅਕਤੀ ਦੀ ਮਾੜੀ ਹਾਲਤ ਬਾਰੇ ਸੋਚੀਏ ਤੇ ਇਹ ਵੀ ਸੋਚੀਏ ਕਿ ਸਾਡਾ ਕੰਮ ਕਿਵੇਂ ਉਸ ਗ਼ਰੀਬ ਵਿਅਕਤੀ ਨੂੰ ਪ੍ਰਭਾਵਿਤ ਕਰੇਗਾ।

 

ਮੋਦੀ ਨੇ ਕਿਹਾ, ਮੈਂਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਸਰਕਾਰ ਗਰੀਬੀ ਨੂੰ ਦੂਰ ਕਰਨ ਅਤੇ ਵਾਧਾ ਲਿਆਉਣ ਲਈ ਗਾਂਧੀ ਜੀ ਦੇ ਵਿਚਾਰਾਂ ਤੇ ਕੰਮ ਕਰ ਰਹੀ ਹੈ।’ ਇਸ ਮਾਰਚ ਦੇ ਮਹੀਨੇ ਨੂੰ 1930 ਦੇ ਲੂਣ ਮਾਰਚ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

 

ਉਨ੍ਹਾਂ ਕਿਹਾ, ‘ਬਾਪੂ ਤੇ ਉਨ੍ਹਾਂ ਨਾਲ ਡਾਂਡੀ ਮਾਰਚ ਵਿਚ ਗਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ, ਜਿਹੜੇ ਨਿਆ ਤੇ ਸਮਾਨਤਾ ਦੀ ਖੋਜ ਚ ਉਨ੍ਹਾਂ ਦੇ ਨਾਲ ਗਏ। ਡਾਂਡੀ ਮਾਰਚ ਤੇ ਮੇਰੇ ਬਲਾਗ ਚ ਬਾਪੂ ਦੇ ਆਦਰਸ਼ਾਂ ਅਤੇ ਕਾਂਗਰਸ ਦਾ ਸਭਿਆਚਾਰ ਦੀ ਬੇਇਜ਼ਤੀ ਨੂੰ ਲੈ ਕੇ ਬਾਪੂ ਦੇ ਕੁਝ ਵਿਚਾਰ ਸਾਂਝੇ ਕਰਦੇ ਹੋਏ।’

 

ਦੱਸਣਯੋਗ ਹੈ ਕਿ 1930 ਚ 12 ਮਾਰਚ ਤੋਂ 6 ਅਪ੍ਰੈਲ ਤਕ ਚਲੇ ਇਸ ਡਾਂਡੀ ਮਾਰਚ ਨੂੰ ਬ੍ਰਿਟਿਸ਼ ਨਮਕ ਅਧਿਕਾਰ ਖਿਲਾਫ਼ ਗੈਰਹਿੰਸਕ ਵਿਰੋਧ ਦੇ ਸਮੁੱਚੀ ਮੁਹਿੰਮ ਵਜੋਂ ਜਾਣਿਆ ਜਾਂਦਾ ਹੈ। ਡਾਂਡੀ ਮਾਰਚ ਨੇ ਵਿਸ਼ਵ ਭਰ ਦਾ ਧਿਆਨ ਖਿੱਚਿਆ ਤੇ ਆਜ਼ਾਦੀ ਦੇ ਅੰਦੋਲਨ ਨੂੰ ਅੱਗੇ ਵਧਾਇਆ।

 

ਪ੍ਰਧਾਨ ਮੰਤਰੀ ਨੇ ਲਿਖਿਆ, ਮਾੜੇ ਵਤੀਰਾ ਤੇ ਭ੍ਰਿਸ਼ਟਾਚਾਰ ਹਮੇਸ਼ਾ ਨਾਲੋ ਨਾਲ ਤੁਰਦੇ ਹਨ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦਿਵਾਉਣ ਲਈ ਸਭ ਕੁਝ ਕੀਤਾ ਹੈ।’

 

ਮੋਦੀ ਨੇ ਕਿਹਾ, ਰਾਸ਼ਟਰ ਨੇ ਦੇਖਿਆ ਹੈ ਕਿ ਕਾਂਗਰਸ ਤੇ ਭ੍ਰਿਸ਼ਟਾਚਾਰ ਕਿਵੇਂ ਇੱਕ ਦੂਜੇ ਦੇ ਬਰਾਬਰ ਬਣ ਗਏ ਹਨ। ਰੱਖਿਆ, ਦੂਰਸੰਚਾਰ, ਸਿੰਜਾਈ, ਖੇਡ ਦੀ ਘਟਨਾਵਾਂ ਤੋਂ ਲੈ ਕੇ ਖੇਤੀ, ਪੇਂਡੂ ਵਿਕਾਸ ਤੇ ਹੋਰਨਾਂ ਖੇਤਰਾਂ ਚ ਕਾਂਗਰਸ ਨੇ ਕਿਸ ਤਰ੍ਹਾਂ ਘੁਟਾਲੇ ਕੀਤੇ।’

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress culture filling your bank account with ambition PM Modi