ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਸੋਨੀਆ–ਰਾਹੁਲ ਸਮੇਤ 15 ਸੀਟਾਂ ’ਤੇ ਉਮੀਦਵਾਰ ਐਲਾਨੇ

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ 11 ਤੇ ਗੁਜਰਾਤ ਦੀਆਂ 4 ਸੀਟਾਂ ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੀਆਂ ਇਨ੍ਹਾਂ 11 ਸੀਟਾਂ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਰਾਏਬਰੇਲੀ, ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸਲਮਾਨ ਖ਼ੁਰਸ਼ੀਦ ਫਾਰੁਖਾਬਾਦ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।

 

ਲੋਕ ਸਭਾ ਚੋਣਾਂ 2019 ਲਈ ਕਾਂਗਰਸ ਵਲੋਂ ਅੱਜ ਵੀਰਵਾਰ ਦੀ ਦੇਰ ਸ਼ਾਮ ਜਾਰੀ ਕੀਤੀ ਗਈ ਇਸ ਸੂਚੀ ਚ ਕੁਸ਼ੀਨਗਰ ਤੋਂ ਆਰਪੀਐਨ ਸਿੰਘ, ਸਹਾਰਨਪੁਰ ਤੋਂ ਇਮਰਾਨ ਮਸੂਦ, ਬਦਾਯੂ ਤੋਂ ਸਲੀਮ ਇਕਬਾਲ ਸ਼ੇਰਵਾਨੀ, ਧੋਰਹਰਾ ਤੋਂ ਜਤਿਨ ਪ੍ਰਸਾਦ, ਉਨਾਵ ਤੋਂ ਅਨੁ ਟੰਡਨ, ਅਕਬਰਪੁਰ ਤੋਂ ਰਾਜਾਰਾਮ ਪਾਲ, ਜਾਲੌਨ ਤੋਂ ਬ੍ਰਿਜਲਾਲ ਖਬਰੀ, ਫੈਜ਼ਾਬਾਦ ਤੋਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਿਰਮਲ ਖਤਰੀ ਤੇ ਜਿੱਤ ਦਾ ਭਰੋਸਾ ਪ੍ਰਗਟਾਇਆ ਹੈ।

 

ਕਾਂਗਰਸ ਨੇ ਇਸ ਪਹਿਲੀ ਸੂਚੀ ਚ ਅਹਿਮਦਾਬਾਦ ਵੈਸਟ ਤੋਂ ਰਾਜੂ ਪਰਮਾਰ (ਐਸਸੀ) ਨੂੰ ਉਮੀਦਵਾਰ ਬਣਾਇਆ ਹੈ। ਆਨੰਦ ਤੋਂ ਭਰਤ ਸਿੰਘ ਸੋਲੰਕੀ, ਵੜੋਦਰਾ ਤੋਂ ਪ੍ਰਸ਼ਾਂਤ ਪਟੇਲ, ਛੋਟਾ ਉਦੇਪੁਰ ਤੋਂ ਰੰਜੀਤ ਮੋਹਨ ਸਿੰਘ ਰਥੂਆ ਤੇ ਜਿੱਤ ਦਾ ਭਰੋਸਾ ਪ੍ਰਗਟਾਇਆ ਹੈ।

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress declared candidates for 15 seats including Sonia-Rahul