ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਉੱਤੇ ਭਾਰਤੀ ਫ਼ੌਜ ਦੇ ਨਾਂਅ ਉੱਤੇ ਵਾਰ–ਵਾਰ ਵੋਟਾਂ ਮੰਗਣ ਦਾ ਦੋਸ਼ ਲਾਇਆ ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਯੋਗੀ ਆਦਿੱਤਿਆਨਾਥ ਤੇ ਕੁਝ ਹੋਰ ਆਗੂਆਂ ਵਾਂਗ ਪ੍ਰਧਾਨ ਮੰਤਰੀ ਉੱਤੇ ਵੀ ਕੁਝ ਦਿਨਾਂ ਲਈ ਚੋਣ–ਪ੍ਰਚਾਰ ਕਰਨ ਦੀ ਪਾਬੰਦੀ ਲਾਈ ਜਾਵੇ।
ਕਾਂਗਰਸ ਨੇ ਇਸ ਵਿਸ਼ੇ ਤੇ ਕੁਝ ਹੋਰ ਵਿ਼ਸ਼ਿਆਂ ਉੱਤੇ ਚੋਣ ਦਾ ਰੁਖ਼ ਕੀਤਾ ਤੇ ਆਪਣੀ ਅਰਜ਼ੀ ਸੌਂਪ ਕੇ ਆਖਿਆ ਕਮਿਸ਼ਨ ਨੂੰ ਆਪਣੇ ਪੱਧਰ ਉੱਤੇ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।
ਕਾਂਗਰਸ ਪਾਰਟੀ ਦੇ ਤਰਜਮਾਨ ਮਨੂ ਸਿੰਘਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਦੇ ਵਾਰ–ਵਾਰ ਲਿਖਤੀ ਹੁਕਮ ਦੇਣ ਤੋਂ ਬਾਅਦ ਵੀ ਫ਼ੌਜ ਦੇ ਨਾਂਅ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਵਾਰ–ਵਾਰ ਇਹ ਆਖ ਰਹੇ ਹਨ। ਉਹ ਹਰ ਤਰੀਕੇ ਫ਼ੌਜ ਦੇ ਨਾਂਅ ਹੇਠ ਵੋਟ ਮੰਗ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਬਾਰੇ ਚੋਣ ਕਮਿਸ਼ਨ ਨੂੰ ਕਈ ਉਦਾਹਰਣਾਂ ਵੀ ਦਿੱਤੀਆਂ ਹਨ।