ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦੇ ਚੋਣ–ਮੈਨੀਫ਼ੈਸਟੋ ’ਚ ਖ਼ਤਰਨਾਕ ਵਾਅਦੇ: ਜੇਟਲੀ

ਕਾਂਗਰਸ ਦੇ ਚੋਣ–ਮੈਨੀਫ਼ੈਸਟੋ ’ਚ ਖ਼ਤਰਨਾਕ ਵਾਅਦੇ: ਜੇਟਲੀ

ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਚੋਣ–ਮਨੋਰਥ ਪੱਤਰ (ਇਲੈਕਸ਼ਨ ਮੈਨੀਫ਼ੈਸਟੋ) ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਏਜੰਡੇ ਦੇਸ਼ ਨੂੰ ਤੋੜਨ ਦਾ ਕੰਮ ਕਰਦੇ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਚੋਣ–ਮੈਨੀਫ਼ੈਸਟੋ ਵਿੱਚ ਕਿਹਾ ਗਿਆ ਹੈ ਕਿ ਉਹ ਜਿਹੜੇ ਵਾਅਦੇ ਕਰਦੇ ਹਨ, ਉਹ ਨਿਭਾਉਂਦੇ ਹਨ। ‘ਪਰ ਇਸ ਮਨੋਰਥ–ਪੱਤਰ ਵਿੰਚ ਅਜਿਹੀਆਂ ਗੱਲਾਂ ਹਨ, ਜੋ ਦੇਸ਼ ਨੂੰ ਤੋੜਨ ਵਾਲੀਆਂ ਹਨ ਤੇ ਦੇਸ਼ ਦੀ ਏਕਤਾ ਦੇ ਵਿਰੁੱਧ ਹਲ।’

 

 

ਸ੍ਰੀ ਜੇਟਲੀ ਨੇ ਨਹਿਰੂ–ਗਾਂਧੀ ਪਰਿਵਾਰ ਦੀ ਜੰਮੂ–ਕਸ਼ਮੀਰ ਨੀਤੀ ਉੱਤੇ ਸੁਆਲ ਉਠਾਇਆ ਤੇ ਕਾਂਗਰਸ ਦੇ ਮਨੋਰਥ–ਪੱਤਰ ਨੂੰ ਉਸ ਦੇ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਨਹਿਰੂ–ਗਾਂਧੀ ਪਰਿਵਾਰ ਦੀ ਜੰਮੂ–ਕਸ਼ਮੀਰ ਨੂੰ ਲੈ ਕੇ ਜੋ ਇਤਿਹਾਸਕ ਭੁੱਲ ਸੀ, ਉਸੇ ਏਜੰਡੇ ਨੂੰ ਇਹ ਅੱਗੇ ਵਧਾ ਰਹੇ ਹਨ।

 

 

ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਾਂਗਰਸ ਦੇ ਚੋਣ–ਮੈਨੀਫ਼ੈਸਟੋ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਕਾਂਗਰਸ ਖ਼ਤਰਨਾਕ ਵਾਅਦੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਜੋਕੀ ਲੀਡਰਸ਼ਿਪ ਜੇਹਾਦੀਆਂ ਤੇ ਮਾਓਵਾਦੀਆਂ ਦੇ ਸ਼ਿਕੰਜੇ ਵਿੱਚ ਹੈ। ਉਹ ਮੈਨੀਫ਼ੈਸਟੋ ਵਿੱਚ ਆਖ ਰਹੇ ਹਨ ਕਿ IPC (ਭਾਰਤੀ ਦੰਡ ਸੰਘਤਾ) ’ਚੋਂ ਸੈਕਸ਼ਨ 124–ਏ ਹਟਾ ਦਿੱਤਾ ਜਾਵੇਗਾ, ਦੇਸ਼–ਧਰੋਹ ਕਰਨਾ ਹੁਣ ਅਪਰਾਧ ਨਹੀਂ ਹੈ। ਜੋ ਪਾਰਟੀ ਅਜਿਹਾ ਐਲਾਨ ਕਰਦੀ ਹੈ, ਉਹ ਇੱਕ ਵੀ ਵੋਟ ਦੀ ਹੱਕਦਾਰ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Election Manifesto has dangerous promises Jaitley