ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਢਕੋਸਲਾ–ਪੱਤਰ ਆਜ਼ਾਦੀ ਦੇ 60 ਸਾਲਾਂ ’ਚ ਕਦੇ ਨਾ ਹੋਇਆ ਪੂਰਾ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਲਾਤੂਰ ਚ ਅੱਜ ਮੰਗਲਵਾਰ ਨੂੰ ਸ਼ਿਵਸੈਨਾ ਮੁਖੀ ਉੱਧਵ ਠਾਕਰੇ ਨਾਲ ਸਾਂਝੀ ਰੈਲੀ ਕੀਤੀ। ਇਸ ਰੈਲੀ ਚ ਪੀਐਮ ਮੋਦੀ ਨੇ ਵਿਰੋਧੀਆਂ ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਮਾਹਰਾਂ ਹੈ ਕਿ ਉਹ ਜਿਹੜੇ ਢਕੋਸੇ ਪੱਤਰ ਦੇਸ਼ ਦੇ ਸਾਹਮਣੇ ਰੱਖਦੀ ਹੈ, ਉਸ ਨੂੰ ਆਜ਼ਾਦੀ ਦੇ 60 ਸਾਲਾਂ ਚ ਕਦੇ ਪੂਰਾ ਨਹੀਂ ਕੀਤਾ ਜਦਕਿ ਸਾਡੀ ਵਿ਼ਸ਼ੇਸ਼ਤਾ ਹੈ ਕਿ ਅਸੀਂ ਜਿਹੜਾ ਸੰਕਲਪ (ਪ੍ਰਣ) ਕਰਦੇ ਹਾਂ, ਉਸ ਨੂੰ ਪੂਰਾ ਕਰਨ ਚ ਆਪਣੀ ਜਾਨ ਤਕ ਵਾਰ ਦਿੰਦੇ ਹਾਂ। ਉਨ੍ਹਾਂ ਦਾ ਢਕੋਸਲਾ–ਪੱਤਰ ਸਿਰਫ ਵੋਟਾਂ ਲੈਣ ਲਈ ਹੁੰਦਾ ਹੈ ਜਦਕਿ ਸਾਡਾ ਸੰਕਲਪ ਪੱਤਰ ਵੋਟਰ ਲਈ ਹੈ। ਉਨ੍ਹਾਂ ਦਾ ਢਕੋਸਲਾ–ਪੱਤਰ ਆਪਣੇ ਮਤਲਬ ਨੂੰ ਪ੍ਰਾਪਤ ਕਰਨ ਲਈ ਹੈ। ਸਾਡਾ ਸੰਕਲਪ ਪੱਤਰ ਦੇਸ਼ ਦੇ ਵਿਕਾਸ ਦੀ ਪ੍ਰਾਪਤੀ ਲਈ ਹੈ।

 

ਮੋਦੀ ਨੇ ਕਿਹਾ ਕਿ ਦੇਸ਼ ਚ ਮੁੜ ਤੋਂ ਐਨਡੀਏ ਦੀ ਸਰਕਾਰ ਬਣਨ ਮਗਰੋਂ ਦੇਸ਼ ਦੇ ਕਿਸਾਨਾਂ ਲਈ ਪੈਨਸ਼ਨ ਦੀ ਨਵੀਂ ਯੋਜਨਾ ਸ਼ੁਰੂ ਕੀਤੀ ਜਾਵੇਗੀ। 60 ਸਾਲ ਬਾਅਦ ਦੇਸ਼ ਦੇ ਕਿਸਾਨਾਂ ਨੂੰ ਮਿਲਣ ਵਾਲੀ ਪੈਨਸ਼ਨ ਉਨ੍ਹਾਂ ਲਈ ਇਸ ਮਦਦ ਵਾਂਗ ਕੰਮ ਕਰੇਗੀ। ਦੇਸ਼ ਦੇ ਕਿਸਾਨਾਂ ਲਈ ਇਹ ਸਮਾਜਿਕ ਸੁਰੱਖਿਆ ਦਾ ਬਹੁਤ ਵੱਡਾ ਕਦਮ ਹੋਵੇਗਾ।

 

 

ਵਧੇਰੇ ਜਾਣਕਾਰੀ ਲਈ ਉਡੀਕ ਕਰੋ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress election manifesto never fulfilled in 60 years of Independence PM Modi