ਅਗਲੀ ਕਹਾਣੀ

ਕਾਂਗਰਸ ਮੋਦੀ ਨੂੰ ਮੁੜ PM ਬਣਾਉਣ ਦੇ ਚੱਕਰਾਂ ’ਚ: ਆਪ

ਆਮ ਆਦਮੀ ਪਾਰਟੀ ਦੇ ਸੀਨੀਆ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬਿਆਨ ਦਾ ਹਵਾਲਾ ਦਿੰਦਿਆਂ ਟਵੀਟ ਕਰਦਿਆ ਕਿਹਾ, ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਇਸ ਵਾਰ ਕਾਂਗਰਸ, ਮੋਦੀ ਜੀ ਨੂੰ ਦੁਆਰਾ ਪੀਐਮ ਬਣਾਉਣ ਤੇ ਕੰਮ ਕਰ ਰਹੀ ਹੈ।

 

ਹਾਲਾਂਕਿ ਦਿੱਲੀ ਕਾਂਗਰਸ ਕਮੇਟੀ ਦੀ ਪ੍ਰਧਾਨ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਇਸਦਾ ਖੰਡਨ ਕਰਦਿਆਂ ਕਿਹਾ, ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਬਿਆਨ ਚ ਮੈਂ ਕਿਹਾ ਸੀ ਕਿ ਕੁਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਅੱਤਵਾਦ ਤੇ ਮੋਦੀ ਜ਼ਿਆਦਾ ਸਖ਼ਤ ਹਨ ਪਰ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਸਿਆਸੀ ਹੱਥਕੰਡਾ ਹੈ।

 

ਆਮ ਆਦਮੀ ਪਾਰਟੀ ਦੇ ਮੁਖ ਤੇ ਦਿੱਲੀ ਦੇ ਮੁੰਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਤਵਾਦ ਤੇ ਪੀਐਮ ਨਰਿੰਦਰ ਮੋਦੀ ਦੇ ਅੰਦਾਜ਼ ਦੀ ਸ਼ਲਾਘਾ ਨਾਲ ਜੁੜੇ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਦੇ ਇਕ ਕਥਿਤ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਤੇ ਭਾਜਪਾ ਚ ਕੁਝ ਖਿੱਚੜੀ ਪੱਕ ਰਹੀ ਹੈ।

 

ਅੱਤਵਾਦ ਤੇ ਸਾਬਾ ਪੀਐਮ ਮਨਮੋਹਨ ਸਿੰਘ ਦੀ ਤੁਲਨਾ ਚ ਪੀਐਮ ਨਰਿੰਦਰ ਮੋਦੀ ਦੇ ਅੰਦਾਜ਼ ਨੂੰ ਸਖ਼ਤ ਦੱਸਣ ਵਾਲੀ ਸ਼ੀਲਾ ਦੀਕਸ਼ਿਤ ਦੇ ਕਥਿਤ ਬਿਆਨ ਦੇ ਹਵਾਲੇ ਤੋਂ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ, ਸ਼ੀਲਾ ਜੀ ਦਾ ਬਿਆਨ ਵਾਕਈ ਹੈਰਾਨ ਕਰਨ ਵਾਲਾ ਹੈ। ਭਾਜਪਾ ਤੇ ਕਾਂਗਰਸ ਚ ਕੁਝ ਤਾਂ ਖਿੱਚੜੀ ਪੱਕ ਰਹੀ ਹੈ।

 

ਹਾਲਾਂਕਿ ਸ਼ੀਲਾ ਨੇ ਇਸ ਬਿਆਨ ਤੋਂ ਪੱਲਾ ਝਾੜਦਿਆਂ ਕਿਹਾ ਕਿ ਸਬੰਧਤ ਮੀਡੀਆ ਰਿਪੋਰਟਾਂ ਚ ਉਨ੍ਹਾਂ ਦੀ ਗੱਲ ਨੂੰ ਤੋੜ ਮਰੋੜ ਕੇ ਪੇ਼ਸ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਕਸ਼ਿਤ ਨੇ ਇਕ ਬਿਆਨ ਚ ਕਿਹਾ ਹੈ ਕਿ ਅੱਤਵਾਦ ਤੋਂ ਨਜਿੱਠਣ ਚ ਮਨਮੋਹਨ ਸਿੰਘ ਓਨੇ ਸਖ਼ਤ ਨਹੀਂ ਸਨ ਜਿੰਨੇ ਵਰਤਮਾਨ ਪੀਐਮ ਹਨ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress in the wheel of making Modi PM again aam aadmi party