ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ’ਚ ਗ਼ਰੀਬੀ ਤੇ ਬੇਰੋਜ਼ਗਾਰੀ ਲਈ ਕਾਂਗਰਸ ਜ਼ਿੰਮੇਵਾਰ: ਅਖਿਲੇਸ਼ ਯਾਦਵ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ (Akhilesh Yadav) ਨੇ ਅੱਜ ਬੁੱਧਵਾਰ ਨੂੰ ਕਿਹਾ ਹੈ ਕਿ ਦੇਸ਼ ਚ ਗ਼ਰੀਬੀ ਤੇ ਬੇਰੋਜ਼ਗਾਰੀ ਲਈ ਕਾਂਗਰਸ ਜ਼ਿੰਮੇਵਾਰ ਹੈ। ਪਿਛਲੇ 30–40 ਸਾਲਾਂ ਚ ਹੋਰ ਦੇਸ਼ ਕਿਵੇਂ ਵਿਕਸਤ ਹੋ ਗਏ। ਦੇਸ਼ ਨੂੰ ਪਿੱਛੇ ਧੱਕਣ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ।

 

ਅਖਿਲੇਸ਼ ਨੇ ਬੁੱਧਵਾਰ ਨੂੰ ਲਖਨਊ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਤੇ ਭਾਜਪਾ ਚ ਕੋਈ ਵੱਡਾ ਫ਼ਰਕ ਨਹੀਂ ਹੈ। ਭਾਜਪਾ ਨੇ ਕਰਜ਼ੇ ਮੁਆਫੀ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੁਪਨਾ ਦਿਖਾਇਆ ਪਰ ਕਿਸਾਨ ਬਦਹਾਲ ਹੋ ਗਏ।

 

ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਗ਼ਰੀਬਾਂ ਨੂੰ ਖੁਸ਼ਹਾਲ ਰੱਖਣ ਲਈ ਵੱਡੇ ਪੈਕਜ ਤਿਆਰ ਕਰਨ ਲਈ ਖੋਜਾਂ ਕਰਵਾ ਰਹੀ ਹੈ। ਨਾਲ ਹੀ ਬੈਠੇ ਆਜ਼ਮ ਖ਼ਾਨ ਦਾ ਜ਼ਿਕਰ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿੰਨੀ ਬੇਇਨਸਾਫੀ ਆਜ਼ਮ ਖ਼ਾਨ ਨਾਲ ਭਾਜਪਾ ਨੇ ਕੀਤੀ ਹੈ ਉਨੀ ਕੋਈ ਹੋਰ ਨਹੀਂ ਕਰ ਸਕਦਾ ਹੈ। ਆਜ਼ਮ ਦਾ ਲਾਇਸੰਸ ਕੈਂਸਲ ਕੀਤਾ ਤਾਂ ਮੁੱਖ ਮੰਤਰੀ ਦਾ ਵੀ ਹੋਣਾ ਚਾਹੀਦਾ ਹੈ।

 

ਅਖਿਲੇਸ਼ ਨੇ ਮਿਸ਼ਨ ਸ਼ਕਤੀ ਨੂੰ ਲੈ ਕੇ ਵੀ ਪੀਐਮ ਮੋਦੀ ਤੇ ਨਿਸ਼ਾਨਾ ਲਗਾਇਆ। ਅਖਿਲੇਸ਼ ਨੇ ਆਪਣੇ ਟਵੀਟ ਚ ਕਿਹਾ ‘ਅੱਜ ਨਰਿੰਦਰ ਮੋਦੀ ਮੁਫ਼ਤ ਚ ਘੰਟੇ ਤੱਕ ਟੀਵੀ ਤੇ ਰਹੇ ਅਤੇ ਉਨ੍ਹਾਂ ਨੇ ਅਸਮਾਨ ਵੱਲ ਇਸ਼ਾਰਾ ਕਰਕੇ ਬੋਰੋਜ਼ਗਾਰੀ, ਪੇਂਡੂ ਸੰਕਟ, ਔਰਤਾਂ ਦੀ ਸੁਰੱਖਿਆ ਵਗਰੇ ਜ਼ਮੀਨੀ ਮੁੱਦਿਆਂ ਨਾਲ ਦੇਸ਼ ਦਾ ਧਿਆਨ ਵੰਡਿਆ। ਡੀਆਰਡੀਓ ਅਤੇ ਇਸਰੋ ਨੂੰ ਵਧਾਈ, ਇਹ ਤੁਹਾਡੀ ਸਫ਼ਲਤਾ ਹੈ। ਭਾਰਤ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਧੰਨਵਾਦ।’

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress is responsible for unemployment and poverty in country says Akhilesh Yadav