ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦੇਸ਼ ਲਈ ਘਾਤਕ, BJP ਸਰਕਾਰ ’ਚ ਅੱਤਵਾਦ ਘਟਿਆ: ਯੋਗੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨ ਕੀਤੇ ਜਾਣਾ, ਇਸ ਗੱਲ ਦਾ ਸਬੂਤ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਦੇਸ਼ ਲਈ ਖ਼ਤਰਨਾਕ ਦਸਿਆ। ਯੋਗੀ ਹਨੁੰਮਾਨਗੜ੍ਹ ਜ਼ਿਲ੍ਹੇ ਦੇ ਰਾਵਤਸਰ ਕਸਬੇ ਚ ਭਾਜਪਾ ਉਮੀਦਵਾਰ ਦੀ ਹਮਾਇਤ ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

 

ਯੋਗੀ ਨੇ ਕਿਹਾ ਕਿ ਯੂਐਨ ਵਲੋਂ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨਣ ਦਾ ਕੰਮ ਕਾਂਗਰਸ ਅੱਜ ਤਕ ਨਹੀਂ ਕਰਵਾ ਸਕੀ। ਜਦਕਿ ਸਾਡੇ ਦੇਸ਼ ਵਾਸੀਆਂ ਲਈ ਸਭ ਤੋਂ ਪਹਿਲਾਂ ਧਰਮ ਹੈ ਰਾਸ਼ਟਰਧਰਮ। ਸਾਡੀ ਜਾਤ ਕੋਈ ਵੀ ਹੋਵੇ, ਸਾਡਾ ਵਿਚਾਰ ਕੋਈ ਵੀ ਹੋਵੇ, ਸਾਡਾ ਭਾਈਚਾਰਾ ਕੋਈ ਵੀ ਹੋਵੇ ਪਰ ਅਸੀਂ ਸਾਰਿਆਂ ਲਈ ਸਭ ਤੋਂ ਵੱਧ ਕੇ ਜ਼ਰੂਰੀ ਹੈ ਸਾਡੇ ਦੇਸ਼ ਦੀ ਸੁਰੱਖਿਆ।

 

ਯੋਗੀ ਨੇ ਕਿਹਾ ਕਿ ਜੇਕਰ ਭਾਰਤ ਸੁਰੱਖਿਅਤ ਹੈ ਤਾਂ ਭਾਰਨ ਦੀ 130 ਕਰੋੜ ਦੀ ਅਬਾਦੀ ਸੁਰੱਖਿਅਤ ਹੈ, ਭਾਰਤ ਜੇਕਰ ਸੁਰੱਖਿਤ ਹੈ ਤਾਂ ਭਾਰਤ ਦਾ ਹਰੇਕ ਖੇਤਰ, ਹਰੇਕ ਜਾਤੀ, ਧਰਮ, ਭਾਈਚਾਰਾ, ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਸੂਸ ਕਰ ਸਕਦਾ ਹੈ।

 

ਯੋਗੀ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਚ ਦੇਸ਼ ਦੇ 270 ਤੋਂ ਵੱਧ ਜ਼ਿਲ੍ਹੇ ਅੱਤਵਾਦ, ਨਕਸਲਵਾਦ, ਵੱਖਵਾਦ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਨ ਪਰ ਲੰਘੇ 5 ਸਾਲਾਂ ਚ ਇਨ੍ਹਾਂ ਸਮਾਜਿਕ ਬੁਰਾਈਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਮੋਦੀ ਸਰਕਾਰ ਦੀ ਅਗਵਾਈ ਚ ਸਰਕਾਰ ਨੇ ਕੀਤੀ। ਇਸ ਦਾ ਹੀ ਅੱਜ ਸਿੱਟਾ ਹੈ ਕਿ ਅੱਤਵਾਦ ਤੇ ਨਕਸਵਾਦ ਸਿਰਫ ਹੁਣ 5 ਜ਼ਿਲ੍ਹਿਆਂ ਤਕ ਸਿਮਟ ਗਿਆ ਹੈ।

 

ਯੋਗੀ ਨੇ ਕਿਹਾ ਕਿ ਮਸੂਦ ਨੂੰ ਆਲਮੀ ਅੱਤਵਾਦੀ ਐਲਾਣੇ ਜਾਣ ਮਗਰੋਂ ਵੀ ਰਾਹੁਲ ਗਾਂਧੀ ਨੇ ਦੇਸ਼ ਨੂੰ ਵਧਾਈ ਨਹੀਂ ਦਿੱਤੀ। ਪੂਰੇ ਦੇਸ਼ ਨੂੰ ਇਹ ਹੁਣ ਸੋਚਣ ਹੋਵੇਗਾ ਕਿ ਦੇਸ਼ ਦੀਆਂ ਅੱਖਾਂ ਚ ਧੂੜ ਪਾਉਣ ਵਾਲਾ ਵਿਅਕਤੀ ਕੀ ਭਾਰਤ ਦਾ ਵਿਕਾਸ ਅਤੇ ਸੁਰੱਖਿਆ ਕਰ ਸਕੇਗਾ। ਵਿਕਾਸ ਦੀ ਤਾਂ ਉਨ੍ਹਾਂ ਕੋਲੋਂ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਹੈ।

 

ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਲਈ ਖ਼ਤਰਾ ਹੈ। ਮੋਦੀ ਦੇ 5 ਸਾਲ ਚ ਕੀਤੇ ਕੰਮਾਂ ਨੂੰ ਕਾਂਗਰਸ ਆਪਣੇ 55 ਸਾਲਾਂ ਚ ਵੀ ਨਹੀਂ ਕਰ ਸਕੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress is Threat For India Says Yogi Adityanath in Jaipur