ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਗਾ ਰਹੇ ਅਖਿਲੇਸ਼ ਤੇ ਮਾਇਆਵਤੀ ਦੇ ਸੋਹਿਲੇ

ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਗਾ ਰਹੇ ਅਖਿਲੇਸ਼ ਤੇ ਮਾਇਆਵਤੀ ਦੇ ਸੋਹਿਲੇ

ਉੱਘੇ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਭਾਵੇਂ ਭਾਜਪਾ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ ਪਰ ਉੱਤਰ ਪ੍ਰਦੇਸ਼ ਵਿੱਚ ਉਹ ਕਾਂਗਰਸ ਲਈ ਖਲਨਾਇਕ ਸਿੱਧ ਹੋ ਰਹੇ ਹਨ।

 

 

ਦਰਅਸਲ, ਉਹ ਆਪਣੀ ਪਤਨੀ ਪੂਨਮ ਲਈ ਚੋਣ–ਪ੍ਰਚਾਰ ਕਰਦੇ ਘੁੰਮ ਰਹੇ ਹਨ, ਜੋ ਸਮਾਜਵਾਦੀ ਪਾਰਟੀ ਦੇ ਲਖਨਊ ਤੋਂ ਉਮੀਦਵਾਰ ਹਨ। ਇੰਝ ਸ਼ਤਰੂਘਨ ਸਿਨਹਾ ਅੱਜ–ਕੱਲ੍ਹ ਜਿੱਥੇ ਪੂਨਮ ਸਿਨਹਾ ਨੂੰ ਜਿਤਾਉਣ ਦੀ ਅਪੀਲ ਕਰ ਰਹੇ ਹਨ, ਉੱਥੇ ਉਹ ਅਖਿਲੇਸ਼ ਯਾਦਵ ਤੇ ਮਾਇਆਵਤੀ ਦੇ ਸੋਹਿਲੇ ਵੀ ਗਾ ਰਹੇ ਹਨ।

 

 

ਅਜਿਹੇ ਹਾਲਾਤ ਵਿੱਚ ਬਿਹਾਰ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਕਾਂਗਰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਕੁਝ ਕਾਂਗਰਸੀ ਆਗੂਆਂ ਨੇ ਸ਼ਤਰੂਘਨ ਸਿਨਹਾ ਦੀ ਇਸ ਗੱਲ ਉੱਤੇ ਇਤਰਾਜ਼ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕਾਰਕੁੰਨ ਵੀ ਅਜਿਹੀ ਸਥਿਤੀ ਤੋਂ ਸੁਆਦ ਲੈਂਦੇ ਵਿਖਾਈ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader Shatrughan Sinha prasises Akhilesh and Mayawati