ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

895 ਕਰੋੜੀ ਜਾਇਦਾਦ ਨਾਲ ਇਹ ਹਨ ਦੋ ਸੂਬਿਆਂ ’ਚ ਸਭ ਤੋਂ ਅਮੀਰ ਸਿਆਸਤਦਾਨ

ਤੇਲੰਗਾਨਾ ਦੀ ਚੇਵੇਲੱਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੋਂਡਾ ਵਿਸਵੇਸ਼ਵਰ ਰੈੱਡੀ ਨੇ ਆਪਣੀ ਜਾਇਦਾਦ 895 ਕਰੋੜੀ ਐਲਾਨ ਕਰਦਿਆਂ ਦੱਖਣੀ ਭਾਰਤ ਦੇ ਸਭ ਤੋਂ ਅਮੀਰ ਸਿਆਸਦਾਨ ਬਣ ਗਏ ਹਨ। ਵਿਸ਼ਵੇਸ਼ਵਰ ਰੈੱਡੀ ਤੇਲਗੂ ਭਾਸ਼ੀ ਸੂਬਿਆਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੋਨਾਂ ਚ ਸਭ ਤੋਂ ਜ਼ਿਆਦਾ ਅਮੀਰ ਆਗੂ ਮੰਨੇ ਜਾ ਰਹੇ ਹਨ।

 

ਕੋਂਡਾ ਵਿਸ਼ਵੇਸ਼ਵਰ ਰੈੱਡੀ ਨੇ ਚੋਣ ਕਮਿਸ਼ਨ ਨੂੰ ਦਸਿਆ ਕਿ ਉਨ੍ਹਾਂ ਕੋਲ ਚਲ 223 ਕਰੋੜ ਰੁਪਏ ਦੀ ਚਲ ਜਾਇਦਾਦ (ਸ਼ੇਅਰ, ਸੋਨਾ ਅਤੇ ਨਕਦੀ) ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 613 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉੱਥੇ ਹੀ ਉਨ੍ਹਾਂ ਦੇ ਬੱਚਿਆਂ ਕੋਲ 20 ਕਰੋੜ ਰੁਪਏ ਦੀ ਚਲ ਜਾਇਦਾਦ ਹੈ।

 

ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਕੋਲ ਗੱਡੀ ਜਾਂ ਮੋਟਰ ਵਾਹਨ ਨਹੀਂ ਹੈ। ਇਸ ਤੋਂ ਇਲਾਵਾ ਵਿਸ਼ਵੇਸ਼ਵਰ ਰੈੱਡੀ ਕੋਲ 36 ਕਰੋੜ ਰੁਪਏ ਦੀ ਅਚਲ ਜਾਇਦਾਦ ਜਦਕਿ ਪਤਨੀ ਦੇ ਨਾਂ ਤੇ ਲਗਭਗ 2 ਕਰੋੜ ਰੁਪਏ ਦੀ ਅਚਲ ਜਾਇਦਾਦ ਹੈ।

 

ਇੰਜੀਨਿਅਰ ਤੋਂ ਨੇਤਾ ਬਣੇ ਕੋਂਡਾ ਵਿਸ਼ਵੇਸ਼ਵਰ ਰੈੱਡੀ ਨੇ ਸ਼ੁੱਕਰਵਾਰ ਨੂੰ ਆਪਣੀ ਨਾਮਜ਼ਦਗੀ ਦਾਖਲ ਕੀਤੀ ਅਤੇ ਚੋਣ ਅਫ਼ਸਰ ਸਾਹਮਣੇ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ। ਸਾਲ 2014 ਦੀਆਂ ਚੋਣਾਂ ਚ ਕੋਂਡਾ ਵਿਸ਼ਵੇਸ਼ਵਰ ਰੈੱਡੀ ਨੇ ਆਪਣੀ ਜਾਇਦਾਦ 528 ਕਰੋੜ ਦੱਸੀ ਸੀ।

 

ਇਸ ਤੋਂ ਪਹਿਲਾਂ ਵਿਸ਼ਵੇਸ਼ਵਰ ਤੇਲੰਗਾਨਾ ਰਾਸ਼ਟਰ ਸਮਿਤੀ ਦੀ ਟਿਕਟ ਤੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਸਨ ਪਰ ਦਸੰਬਰ ਚ ਹੋਈਆਂ ਇੱਥੇ ਵਿਧਾਨ ਸਭਾ ਚੋਣਾਂ ਚ ਉਨ੍ਹਾਂ ਨੇ ਟੀਆਰਐਸ ਛੱਡ ਕੇ ਕਾਂਗਰਸ ਪਾਰਟੀ ਦਾ ਹੱਥ ਫੜ੍ਹ ਲਿਆ ਸੀ।

 

ਆਂਧਰਾ ਪ੍ਰਦੇਸ਼ ਚ ਵਿਸ਼ਵੇਸ਼ਵਰ ਰੈੱਡੀ ਮਗਰੋਂ ਸਭ ਤੋਂ ਜ਼ਿਆਦਾ ਅਮੀਰ ਆਂਧਰਾ ਪ੍ਰਦੇਸ਼ ਦੇ ਕੈਬਨਿਟ ਮੰਤਰੀ ਪੀ ਨਾਰਾਇਣ ਹਨ ਜਿਹੜੀ ਕਿ ਨਾਰਾਇਣ ਗਰੁੱਪ ਅਤੇ ਇੰਸਟੀਟਿਊਸ਼ਨ ਦੇ ਮਾਲਕ ਵੀ ਹਨ। ਉਨ੍ਹਾਂ ਨੇ ਆਪਣੀ ਜਾਇਦਾਦ ਵਿਧਾਨ ਸਭਾ ਚੋਣਾਂ ਚ 667 ਕਰੋੜ ਰੁਪਏ ਐਲਾਨੀ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader Visheshwar Reddy is the richest politician in andhra pradesh and telangana