ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗਲਤ ਹਲਫਨਾਮੇ’ ਦਾ ਦੋਸ਼ ਲਗਾ, ਅਮਿਤ ਸ਼ਾਹ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਕਾਂਗਰਸ

‘ਗਲਤ ਹਲਫਨਾਮੇ’ ਦਾ ਦੋਸ਼ ਲਗਾ, ਅਮਿਤ ਸ਼ਾਹ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਕਾਂਗਰਸ

ਕਾਂਗਰਸ ਨੇ ਸ਼ੁੱਕਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਉਤੇ ਚੁਣਾਵੀਂ ਹਲਫਨਾਮੇ ਵਿਚ ਸੰਪਤੀ ਦਾ ਪੂਰਾ ਬਿਊਰਾ ਜਾਣ ਬੁਝਕੇ ਨਾ ਦੇਣ ਦਾ ਦੋਸ਼ ਲਗਾ ਚੋਣ ਕਮਿਸ਼ਨ ਕੋਲ ਪਹੁੰਚੀ ਹੈ। ਇਸ ਨਾਲ ਹੀ, ਕਾਂਗਰਸ ਨੇ ਕਮਿਸ਼ਨ ਤੋਂ ਭਾਜਪਾ ਦੇ ਗਾਂਧੀ ਨਗਰ ਤੋਂ ਉਮੀਦਵਾਰ ਅਮਿਤ ਸ਼ਾਹ ਦੀ ਉਮੀਦਵਾਰੀ ਨੂੰ ਅਯੋਗ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ।

 

ਕਾਂਗਰਸ ਨੇ ਅਮਿਤ ਸ਼ਾਹ ਖਿਲਾਫ ‘ਗਲਤ ਹਲਫਨਾਮੇ’ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ‘ਸ਼ਾਹ ਨੇ ਫਿਰ ਤੋਂ ਗਲਤ ਹਲਫਨਾਮਾ ਦਾਖਲ ਕੀਤਾ ਹੈ।’

 

ਕਾਂਗਰਸ ਨੇ ਸ਼ਿਕਾਇਤ ਵਿਚ ਕਿਹਾ ਕਿ ਪਹਿਲਾਂ ਮਾਮਲਾ ਗਾਂਧੀ ਨਗਰ ਵਿਚ ਇਕ ਪਲਾਂਟ ਨਾਲ ਜੁੜਿਆ ਹੈ ਜਦੋਂ ਕਿ ਦੂਜਾ ਉਨ੍ਹਾਂ ਦੇ ਬੇਟੇ ਵੱਲੋਂ ਕਾਮਰਸ਼ੀਅਲ ਬੈਂਕ ਤੋਂ ਲਿਆ ਲੋਨ ਹੈ, ਜਿਸ ਵਿਚ ਉਹ ਇਕ ਗਾਰੰਟਰ ਦੇ ਤੌਰ ਉਤੇ ਹੈ।

 

ਕਾਂਗਰਸ ਨੇ ਸ਼ਿਕਾਇਤ ਵਿਚ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਤੁਰੰਤ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੋਕ ਸਭਾ ਚੋਣਾਂ ਲੜਨ ਤੋਂ ਅਮਿਤ ਸ਼ਾਹ ਨੂੰ ਅਯੋਗ ਕਰਾਰ ਦੇਣਾ ਚਾਹੀਦਾ। ਇਸ ਦੇ ਨਾਲ ਹੀ, ਚੋਣ ਕਮਿਸ਼ਨ ਨੂੰ ਗਲਤ ਹਲਫਨਾਮੇ ਖਿਲਾਫ ਕਾਰਵਾਈ ਸ਼ੁਰੂ ਦੇਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress moves poll panel over false affidavit demands Disqualify Amit Shah