ਕਾਂਗਰਸੀ ਸਾਂਸਦ ਸੁਸ਼ਮਿਤਾ ਦੇਵ (Sushmita Dev) ਨੇ ਕਿਹਾ ਹੈ ਕਿ ਉਹ ਆਪਣੇ ਉਸ ਬਿਆਨ ਤੇ ਕਾਇਮ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇਕਰ ਕਾਂਗਰਸ (Congress) ਸੱਤਾ ਚ ਆਈ ਤਾਂ ਪਾਰਟੀ ਮੁਸਲਿਮ ਭਾਈਚਾਰੇ ਅੰਦਰ ਚਰਚਾ ਮਗਰੋਂ ਨਿਕਲੇ ਹੱਲ ਦੀ ਥਾਂ ਤਿੰਨ ਤਲਾਕ ਬਿਲ (Triple Talaq Bill) ਨੂੰ ਰੱਦ ਕਰੇਗੀ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਦੇਵ ਨੇ ਕਿਹਾ, ਮੈਂ ਆਪਣੇ ਵਲੋਂ ਦਿੱਤੇ ਇਸ ਬਿਆਨ ਤੇ ਅੱਜ ਵੀ ਕਾਇਮ ਹਾਂ ਤੇ ਸੰਸਦ ਚ ਕਹਿ ਚੁੱਕੀ ਹਾਂ। ਤਿੰਨ ਤਲਾਕ ਨੂੰ ਅਪਰਾਧ ਕਰਾਰ ਦੇਣ ਵਾਲੇ ਸਾਰੇ ਕਾਨੂੰਨਾਂ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਦੇ ਵਾਧੇ ਅਤੇ ਤਰੱਕੀ ਦੀ ਹਮਾਇਤ ਕਰਦੇ ਹਾਂ ਪਰ ਤਿੰਨ ਤਲਾਕ ਨੂੰ ਅਪਰਾਧ ਕਰਾਰ ਦਿੱਤੇ ਜਾਣ ਦੀ ਹਮਾਇਤ ਨਹੀਂ ਕਰਦੇ।
ਕਾਂਗਰਸ ਦੇ ਘੱਟ ਗਿਣਤੀ ਸਮਾਗਮ ਚ ਵੀਰਵਾਰ ਨੂੰ ਪਾਟੀਰ ਦੀ ਮਹਿਲਾ ਸ਼ਾਖਾ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਕਿਹਾ ਕਿ ਸੱਤਾ ਚ ਆਉਣ ਮਗਰੋਂ ਕਾਂਗਰਸ ਪਾਰਟੀ ਤਿੰਲ ਤਲਕਾ ਬਿੱਲ ਨੂੰ ਰੱਦ ਕਰ ਦੇਵੇਗੀ। ਉਨ੍ਹਾਂ ਕਿਹਾ ਇਹ ਵਿਸ਼ੇ ਤੇ ਸਬੰਧਤ ਭਾਈਚਾਰੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ ਜਿਹੜੀ ਭਾਜਪਾ ਸਰਕਾਰ ਨੇ ਨਹੀਂ ਕੀਤੀ ਹੈ।
ਭਾਜਪਾ ਸਰਕਾਰ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਤਿੰਲ ਤਲਾਕ ਤੇ ਰੋਕ ਲਗਾਉਣ ਦਾ ਸਿਹਰਾ ਸੁਪਰੀਮ ਕੋਰਟ ਨੂੰ ਜਾਂਦਾ ਹੈ ਨਾ ਕੇ ਮੋਦੀ ਸਰਕਾਰ ਨੂੰ। ਉਨ੍ਹਾਂ ਕਿਹਾ ਕਿ ਤਲਾਕਸ਼ੁਦਾ ਪਤਨੀ ਤੇ ਬੱਚਿਆਂ ਦੇ ਪਾਲਣ ਪੋਸ਼ਣ ਦਾ ਕਾਨੂੰਨ ਪਹਿਲਾਂ ਤੋਂ ਹੀ ਮੌਜੂਦਾ ਕਾਨੂੰਨਾਂ ਚ ਸ਼ਾਮਲ ਹੈ। ਮੋਦੀ ਸਰਕਾਰ ਇਸ ਵਿਚ ਸਿਰਫ ਅਪਰਾਧ ਨੂੰ ਜੋੜਿਆ ਹੈ ਜਿਹੜਾ ਕੇ ਬੇਮਤਲਬ ਹੈ।
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਦੱਸਣਯੋਗ ਹੈ ਕਿ ਮੁਲਲਿਮ ਮਹਿਲਾ (ਵਿਆਹ ਤੇ ਹੱਕਾਂ ਦੀ ਰੱਖਿਆ) ਬਿੱਲ ਰਾਜ ਸਭਾ ਚ ਲਟਕਿਆ ਹੈ ਤੇ ਵਿਰੋਧੀ ਧੜਾ ਕਾਂਗਰਸ ਚਾਹੁੰਦਾ ਹੈ ਕਿ ਇਸ ਬਿਲ ਨੂੰ ਵਿਸਥਾਰ ਚਰਚਾ ਲਈ ਸਦਨ ਦੀ ਚਰਚਾ ਕਮੇਟੀ ਕੋਲ ਭੇਜਿਆ ਜਾਵੇ।
/