ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਵੀਰਵਾਰ ਨੂੰ ਜੰਮੂ ਦੀ ਚੋਣ ਰੈਲੀ (Jammu Rally) ਚ ਸੰਬੋਧਨ ਕਰਦਿਆਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੇ ਨਿਸ਼ਾਨਾ ਲਗਾਇਆ। ਪੀਐਮ ਮੋਦੀ ਨੇ ਬਾਲਾਕੋਟ ਚ ਏਅਰ ਸਟ੍ਰਾਈਕ (Balakot Airstrike) ’ਤੇ ਕਿਹਾ ਕਿ ਏਅਰ ਸਟ੍ਰਾਈਕ ਮਗਰੋਂ ਕਾਂਗਰਸੀ ਆਗੂ ਅਜਿਹੀਆਂ ਗੱਲਾਂ ਕਰ ਰਹੇ ਹਨ ਜਿਹੜੀਆਂ ਭਾਰਤ ਪੱਖੀ ਨਹੀਂ ਹਨ। ਮੋਦੀ ਨੇ ਕਿਹਾ ਕਿ ਇੰਨਾ ਹੀ ਨਹੀਂ, ਜੰਮੂ–ਕਸ਼ਮੀਰ ਦੇ ਸਿਆਸਤਦਾਨ ਵੀ ਅਜਿਹੀਆਂ ਗੱਲਾਂ ਕਰ ਰਹੇ ਹਨ ਜਿਹੜੀਆਂ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਮਨਜ਼ੂਰ ਨਹੀਂ ਹਨ।
ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ–ਕਸ਼ਮੀਰ ਦੇ ਅੱਜ ਜਿਹੜੇ ਮਾੜੇ ਹਾਲਾਤ ਹਨ ਇਨ੍ਹਾਂ ਲਈ ਕਾਂਗਰਸ, ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਜ਼ਿੰਮੇਵਾਰ ਹਨ। ਇਨ੍ਹਾਂ ਕਾਰਨ ਕਸ਼ਮੀਰੀ ਪੰਡਤਾਂ ਨੂੰ ਇੰਨਾ ਕੁਝ ਸਹਿਣਾ ਪਿਆ। ਅੱਤਵਾਦ ਦਾ ਜਿਹੜਾ ਜ਼ਹਿਰ ਘੁਲਿਆ ਹੈ ਉਸਦੇ ਜ਼ਿੰਮੇਵਾਰ ਵੀ ਇਹੀ ਲੋਕ ਹਨ। ਮੋਦੀ ਨੇ ਅੱਗੇ ਕਿਹਾ ਕਿ ਅੱਜ ਕਾਂਗਰਸ, ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਦੀ ਸਾਂਝ ਨੇ ਇਕ ਚੱਕਰ ਪੂਰਾ ਕਰ ਦਿੱਤਾ ਹੈ।
ਇਸ ਰੈਲੀ ਤੋਂ ਪਹਿਲਾਂ ਵੀਰਵਾਰ ਦੀ ਸਵੇਰ ਹੀ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ ਚ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆ ਵਿਰੋਧੀਆਂ ਤੇ ਹਮਲਾ ਬੋਲਿਆ ਤੇ ਇਸ ਗਠਜੋੜ ਨੂੰ ਮਹਾਮਿਲਾਵਟੀ ਦੱਸਦਿਆਂ ਕਿਹਾ ਕਿ ਇਹ ਸਾਰੇ ਲੋਕ ਪਾਕਿਸਤਾਨ ਚ ਪ੍ਰਸਿੱਧ ਹੋਣਾ ਚਾਹੁੰਦੇ ਹਨ ਤੇ ਇਸ ਲਈ ਇਨ੍ਹਾਂ ਨੇ ਹਰੇਕ ਗੱਲ ਚ ਸਬੂਤ ਚਾਹੀਦੇ ਹਨ।
ਪੀਐਮ ਮੋਦੀ ਨੇ ਆਪਣੇ ਗੰਭੀਰ ਲਹਿਜ਼ੇ ਚ ਕਿਹਾ, ਮੈਂ ਚੌਕੀਦਾਰ ਹਾਂ ਤੇ ਚੌਕੀਦਾਰ ਕਦੇ ਨਾਇਨਸਾਫ਼ੀ ਨਹੀਂ ਕਰਦਾ ਹੈ। ਮੈਂ ਆਪਣਾ ਹਿਸਾਬ ਤਾਂ ਦੇਵਾਂਗਾ ਪਰ ਸਭ ਦਾ ਹਿਸਾਬ ਵੀ ਲਵਾਂਗਾ। ਲੋਕਾਂ ਨੇ ਤੈਅ ਕਰ ਲਿਆ ਹੈ ਤੇ ਭਾਜਪਾ ਦੀ ਜਿੱਤ ਤੈਅ ਹੈ।
ਸਪਾ–ਬਸਪਾ ਗਠਜੋੜ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਇਕ ਪਾਸੇ ਨਵੇਂ ਭਾਰਤ ਦੇ ਸੰਸਕਾਰ ਹਨ, ਤਾਂ ਦੂਜੇ ਪਾਸੇ ਵੰਸ਼ਵਾਦ ਤੇ ਭ੍ਰਿਸ਼ਟਾਚਾਰ ਦਾ ਵਾਧਾ ਹੈ। ਇਕ ਤਰਫ ਦਮਦਾਰ ਚੌਕੀਦਾਰ ਹੈ ਤਾਂ ਦੂਜੇ ਪਾਸੇ ਦਾਗਦਾਰਾਂ ਦੀ ਭਰਮਾਰ ਹੈ।
ਮੋਦੀ ਨੇ ਕਿਹਾ, ‘ਹਿਸਾਬ ਤਾਂ ਹੋਵੇਗਾ..ਸਭ ਦਾ ਹੋਵੇਗਾ ਪਰ ਵਾਰੀ–ਵਾਰੀ ਨਾਲ ਹੋਵੇਗਾ। ਉਹ ਮੇਰੇ ਕੋਲੋਂ ਹਿਸਾਬ ਮੰਗਦੇ ਹਨ। ਮੈਂ ਤਾਂ ਆਪਣੇ 5 ਸਾਲਾਂ ਦਾ ਹਿਸਾਬ ਤੁਹਾਨੂੰ ਜ਼ਰੂਰ ਦੇਵਾਂਗਾ ਪਰ ਉਨ੍ਹਾਂ ਦਾ ਹਿਸਾਬ ਵੀ ਲਵਾਂਗਾ। ਹਿਸਾਬ ਬਰਾਬਰ ਤਾਂ ਉਦੋਂ ਹੀ ਹੋਵੇਗਾ ਜਦੋਂ ਹਿਸਾਬ ਦੇਣ ਦੇ ਨਾਲ ਲਿਆ ਵੀ ਜਾਵੇ। ਮੈਂ ਆਪਣਾ ਹਿਸਾਬ ਦੇਣ ਦੇ ਨਾਲ ਉਨ੍ਹਾਂ ਤੋਂ ਪੁੱਛਾਂਗਾ ਕਿ ਹੁਣ ਤੱਕ ਤੁਸੀਂ ਕੀ ਕੀਤਾ। ਆਖ਼ਰ ਤੁਸੀਂ ਦੇਸ਼ ਦੇ ਲੋਕਾਂ ਦਾ ਭਰੋਸਾ ਕਿਉਂ ਤੋੜਿਆ?'
ਪ੍ਰਧਾਨ ਮੰਤਰੀ ਨੇ ਕਿਹਾ, 'ਸਪਾ ਦੇ ਸ, ਰਾਲੋਦ ਦੇ ਰਾ ਅਤੇ ਬਸਪਾ ਦੇ ਬ ਨੂੰ ਮਿਲਾ ਕੇ ਸਰਾਬ ਬਣਦੀ ਹੈ ਜਿਹੜੀ ਸਿਹਤ ਲਈ ਖਤਰਨਾਕ ਹੈ, ਇਸ ਲਈ ਇਸ ਗਠਜੋੜ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
.