ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਮਨ ਦੀ ਗੱਲ ਨਹੀਂ ਤੁਹਾਡੇ ਦਿਲ ਦੀ ਸੁਣਨ ਆਇਆਂ: ਰਾਹੁਲ ਗਾਂਧੀ

ਕੇਰਲ ਦੇ ਵਾਇਨਾਡ ਚ ਕਾਂਗਰਸ ਪ੍ਰਧਾਨ ਅਤੇ ਉਮੀਦਵਾਰ ਰਾਹੁਲ ਗਾਂਧੀ ਨੇ ਥਿਰੁਨੇਲੀ ਮੰਦਰ ਚ ਪੂਜਾ ਪਾਠ ਕਰਨ ਮਗਰੋਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਗਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਵਾਂਗ ਨਹੀਂ ਹਾਂ। ਮੈਂ ਇੱਥੇ ਤੁਹਾਡੇ ਲੋਕਾਂ ਨਾਲ ਝੂਠ ਬੋਲਣ ਨਹੀਂ ਆਵਾਂਗਾ। ਮੈਂ ਤੁਹਾਡੀ ਸਮਝ, ਗਿਆਨ ਅਤੇ ਸਿਖਿਆ ਦਾ ਸਤਿਕਾਰ ਕਰਦਾ ਹਾਂ। ਮੈਂ ਤੁਹਾਡੇ ਲੋਕਾਂ ਕੋਲੋਂ ਤੇ ਇੱਥੋਂ ਕੁਝ ਮਹੀਨਿਆਂ ਦਾ ਰਿਸ਼ਤਾ ਨਹੀਂ ਬਲਕਿ ਜੀਵਨ ਭਰ ਦਾ ਰਿਸ਼ਤਾ ਬਣਾਉਣਾ ਚਾਹੁੰਦਾ ਹਾਂ।

 

ਰਾਹੁਲ ਗਾਂਧੀ ਨੇ ਪੀਐਮ ਮੋਦੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੈਂ ਇੱਥੇ ਮਨ ਦੀ ਗੱਲ ਕਰਨ ਨਹੀਂ ਆਇਆ ਹਾਂ। ਮੈਂ ਇੱਥੇ ਉਸ ਸਿਆਸੀ ਆਗੂ ਵਾਂਗ ਨਹੀਂ ਆਇਆਂ ਜਿਹੜਾ ਤੁਹਾਨੂੰ ਇਹ ਕਹੇ ਕਿ ਕੀ ਕਰਨਾ ਹੈ ਅਤੇ ਕੀ ਨਹੀਂ? ਮੈਂ ਇੱਥੇ ਇਹ ਸਮਝਣ ਲਈ ਆਇਆਂ ਹਾਂ ਕਿ ਤੁਹਾਡੇ ਦਿਲ ਤੇ ਆਤਮਾ ਦੇ ਅੰਦਰ ਕੀ ਹੈ।

 

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵਾਇਨਾਡ ਦੇ ਥੇਰੁਨੇਲੀ ਮੰਦਰ ਚ ਆਪਣੇ ਪਿਤਾ, ਦਾਦੀ ਅਤੇ ਵੱਡ–ਵਡੇਰਿਆਂ ਅਤੇ ਪੁਲਵਾਮਾ ਹਮਲੇ ਚ ਸ਼ਹੀਦ ਹੋਏ ਫ਼ੌਜੀਆਂ ਲਈ ਪੂਜਾ–ਪਾਠ ਕੀਤਾ ਹੈ।

 

ਦੱਸ ਦੇਈਏ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਇਲਾਵਾ ਕੇਰਲ ਦੇ ਵਾਇਨਾਡ ਸੀਟ ਤੋਂ ਵੀ ਲੋਕ ਸਭਾ ਚੋਣ ਲੜ ਰਹੇ ਹਨ। ਕੇਰਲ ਤੋਂ ਰਾਹੁਲ ਗਾਂਧੀ ਦਾ ਭਾਵਨਾਤਮਕ ਰਿਸ਼ਤਾ ਰਿਹਾ ਹੈ। ਰਾਹੁਲ ਗਾਂਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਫੁੱਲ ਇੱਥੇ ਦੀ ਪਾਪਨਾਸ਼ਿਨੀ ਨਦੀ ਚ ਵਹਾਏ ਸਨ। 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress President and partys candidate from Wayanad parliamentary constituency Rahul Gandhi attacks on pm modi